ਭਾਰਤ ਇਲੈਕਟ੍ਰਾਨਿਕਸ ਲਿਮਟਿਡ ''ਚ ਇੰਜੀਨੀਅਰਾਂ ਲਈ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

07/25/2020 12:30:08 PM

ਨਵੀਂ ਦਿੱਲੀ— ਜੇਕਰ ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ, ਤਾਂ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀ. ਈ. ਐੱਲ.) ਤੁਹਾਨੂੰ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਦੇ ਰਹੀ ਹੈ। ਬੀ. ਈ. ਐੱਲ. ਵਿਚ ਪ੍ਰਾਜੈਕਟ ਇੰਜੀਨੀਅਰ ਅਤੇ ਟਰੇਨੀ ਇੰਜੀਨੀਅਰ ਦੇ ਕਈ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਇਕ ਭਾਰਤੀ ਰਾਜ ਦੇ ਮਲਕੀਅਤ ਵਾਲੀ ਏਅਰੋਸਪੇਸ ਅਤੇ ਰੱਖਿਆ ਕੰਪਨੀ ਹੈ।

ਅਹੁਦਿਆਂ ਦੀ ਜਾਣਕਾਰੀ—
ਪ੍ਰਾਜੈਕਟ ਇੰਜੀਨੀਅਰ -30 ਅਹੁਦੇ
ਟਰੇਨੀ ਇੰਜੀਨੀਅਰ- 25 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ-55

ਬੇਨਤੀ ਦੀ ਜਾਣਕਾਰੀ— 
ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ ਉਮੀਦਵਾਰਾਂ ਨੂੰ ਆਨਲਾਈਨ ਬੇਨਤੀ ਕਰਨੀ ਹੈ। ਆਨਲਾਈਨ ਬੇਨਤੀ ਦੀ ਪ੍ਰਕਿਰਿਆ 22 ਜੁਲਾਈ 2020 ਤੋਂ ਸ਼ੁਰੂ ਹੋ ਚੁੱਕੀ ਹੈ। ਬੇਨਤੀ ਦੀ ਆਖਰੀ ਤਾਰੀਖ਼ 2 ਅਗਸਤ 2020 ਹੈ।

ਅਰਜ਼ੀ ਫੀਸ—
ਐੱਸ. ਸੀ/ਐੱਸ. ਟੀ. ਵਰਗ ਦੇ ਉਮੀਦਵਾਰਾਂ ਤੋਂ ਕੋਈ ਅਰੀਜ਼ ਫੀਸ ਨਹੀਂ ਲਈ ਜਾਵੇਗੀ। ਜਦਕਿ ਹੋਰ ਉਮੀਦਵਾਰਾਂ ਨੂੰ ਟਰੇਨੀ ਇੰਜੀਨੀਅਰ ਲਈ 200 ਰੁਪਏ ਅਤੇ ਪ੍ਰਾਜੈਕਟ ਇੰਜੀਨੀਅਰ ਲਈ 500 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ।

ਜ਼ਰੂਰੀ ਯੋਗਤਾਵਾਂ—
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਬੀ. ਈ. ਜਾਂ ਬੀ ਟੈੱਕ ਦੀ ਡਿਗਰੀ ਹੋਣੀ ਚਾਹੀਦੀ ਹੈ। ਬੀ. ਈ. ਜਾਂ ਬੀ ਟੈੱਕ ਦੀ ਪੜ੍ਹਾਈ ਇਲੈਕਟ੍ਰਾਨਿਕਸ/ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ/ਈਐਂਡਟੀ/ ਟੈਲੀਕਮਿਊਨਿਕੇਸ਼ਨ/ਈ. ਈ. ਈ./ ਮਕੈਨੀਕਲ ਸਟਰੀਮ ਵਿਚ ਹੋਵੇ।

ਉਮਰ ਹੱਦ—
ਟਰੇਨੀ ਇੰਜੀਨੀਅਰ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 25 ਸਾਲ ਅਤੇ ਪ੍ਰਾਜੈਕਟ ਇੰਜੀਨੀਅਰ ਲਈ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਦੇ ਨਿਯਮਾਂ ਮੁਤਾਬਕ ਉਮਰ ਹੱਦ 'ਚ ਛੋਟ ਦਾ ਲਾਭ ਮਿਲੇਗਾ। 

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ—
ਯੋਗ ਉਮੀਦਵਾਰ ਇਸ ਭਰਤੀ ਲਈ ਬੀ. ਈ. ਐੱਲ. ਦੀ ਅਧਿਕਾਰਤ ਵੈੱਬਸਾਈ http://bel-india.in/ 'ਤੇ ਕਲਿਕ ਕਰ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News