ਹਿਮਾਚਲ ’ਚ ਗਰਜੇ ‘ਮਾਨ’, ਦਿੱਲੀ ਦੇ 'ਜਾਗ' ਨਾਲ ਪੰਜਾਬ ਨੇ ਜਮਾਇਆ ਈਮਾਨਦਾਰੀ ਦਾ ਦਹੀਂ, ਹੁਣ ਹਿਮਾਚਲ ਦੀ ਵਾਰੀ

Saturday, Jun 11, 2022 - 03:48 PM (IST)

ਹਿਮਾਚਲ ’ਚ ਗਰਜੇ ‘ਮਾਨ’, ਦਿੱਲੀ ਦੇ 'ਜਾਗ' ਨਾਲ ਪੰਜਾਬ ਨੇ ਜਮਾਇਆ ਈਮਾਨਦਾਰੀ ਦਾ ਦਹੀਂ, ਹੁਣ ਹਿਮਾਚਲ ਦੀ ਵਾਰੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਦੇ ਹਮੀਰਪੁਰ ਵਿਖੇ ਅਧਿਆਪਕਾਂ ਅਤੇ ਮਾਪਿਆਂ ਨਾਲ ‘ਸਿੱਖਿਆ ਸੰਵਾਦ’ ਕੀਤਾ। ਇਸ ਮੌਕੇ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਹਿਮਾਚਲ ਦੇਵ ਭੂਮੀ ਹੈ, ਰਿਸ਼ੀਆਂ-ਮੁੰਨੀਆਂ ਦੀ ਭੂਮੀ ਹੈ। ਹਮੇਸ਼ਾ ਇਸ ਭੂਮੀ ਦਾ ਸਤਿਕਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਦਿੱਲੀ ‘ਚ ਹੋਏ, ਉਨ੍ਹਾਂ ਦਾ ਅਸਰ ਪੰਜਾਬ ’ਚ ਹੋਇਆ, ਹੁਣ ਜੋ ਵੀ ਕੰਮ ਦਿੱਲੀ ਅਤੇ ਪੰਜਾਬ ’ਚ ਹੋਣਗੇ, ਉਨ੍ਹਾਂ ਦਾ ਅਸਰ ਪੂਰੇ ਦੇਸ਼ ’ਚ ਹੋਵੇਗਾ। ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਦਾ ਇਕ ਚਮਚਾ ਹੀ ਚਾਹੀਦਾ ਹੁੰਦਾ। ਦਿੱਲੀ ਨੇ ਇਕ ਚਮਚਾ ਜਾਗ ਦਿੱਤਾ, ਪੰਜਾਬ ਨੇ ਈਮਾਨਦਾਰੀ ਦਾ ਦਹੀਂ ਜਮਾ ਲਿਆ। ਹੁਣ ਦਿੱਲੀ ਅਤੇ ਪੰਜਾਬ ਦੋ ਚਮਚੇ ਤੁਹਾਨੂੰ ਦੇਣਗੇ, ਹਿਮਾਚਲ ’ਚ ਵੀ ਈਮਾਨਦਾਰੀ ਦਾ ਦਹੀਂ ਜਮਾਵਾਂਗੇ। 

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

ਦਿੱਲੀ ਅਤੇ ਪੰਜਾਬ ਵਾਸੀਆਂ ਨੇ ਈਮਾਨਦਾਰ ਸਰਕਾਰਾਂ ਬਣਾਈਆਂ ਹਨ, ਹੁਣ ਵਾਰੀ ਹਿਮਾਚਲ ਵਾਲਿਆਂ ਦੀ ਹੈ। 75 ਸਾਲ ਲੇਟ ਹੋ ਚੁੱਕੇ ਹਾਂ। ਅੰਗਰੇਜ਼ਾ ਨੇ ਸਾਨੂੰ 200 ਸਾਲ ਇਕੱਠੀ ਗੁਲਾਮੀ ਦਿੱਤੀ ਪਰ ਭਾਜਪਾ ਅਤੇ ਕਾਂਗਰਸ ਵਾਲਿਆਂ ਨੇ 5-5 ਸਾਲ ਦੀਆਂ ਕਿਸ਼ਤਾਂ ’ਚ ਗੁਲਾਮੀ ਦਿੱਤੀ। ਇਵੇਂ ਹੀ ਪੰਜਾਬ ’ਚ ਹੋਇਆ। ਇਸ ਵਾਰ ਲੋਕਾਂ ਨੇ ਕਿਹਾ ਤੁਸੀਂ ਸਾਰੇ ਜਾਓ, ਸਾਨੂੰ ਕੁਝ ਨਵਾਂ ਤਜ਼ਰਬਾ ਕਰ ਦਿਓ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਪ ਪਾਰਟੀ ’ਚ 25 ਤੋਂ 35 ਸਾਲ ਦੀ ਉਮਰ ਦੇ 70 ਵਿਧਾਇਕ ਹਨ। ਅਸੀਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਰਾਜਨੀਤੀ ’ਚ ਲੈ ਕੇ ਆਏ ਹਾਂ, ਨਾ ਕਿ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ: ‘ਕੇਕੜਾ’ ਦਾ ਵੱਡਾ ਖ਼ੁਲਾਸਾ, ਕਿਹਾ-15,000 ’ਚ ਕੀਤੀ ਸੀ ਰੇਕੀ

ਭਗਵੰਤ ਮਾਨ ਨੇ ਅੱਗੇ ਕਿਹਾ ਮੈਂ ਸੋਚਿਆ ਹੀ ਨਹੀਂ ਸੀ ਕਿ ਮੁੱਖ ਮੰਤਰੀ ਬਣਾਂਗਾ। ਮੇਰੇ ਪਿਤਾ ਦੀ ਅਧਿਆਪਕ ਸਨ। ਰਾਹੁਲ ਗਾਂਧੀ ’ਤੇ ਤੰਜ਼ ਕੱਸਦੇ ਹੋਏ ਮਾਨ ਨੇ ਕਿਹਾ ਕਿ ਉਹ ਅਜੇ ਤੱਕ ਯੂਥ ਨੇਤਾ ਹਨ, ਉਨ੍ਹਾਂ ਦੀ ਉਮਰ ਕਰੀਬ 52 ਸਾਲ ਹੈ। ਸਾਡੇ ਇੱਥੇ 50 ਟੱਪ ਜਾਣ ਤਾਂ ਕਹਿੰਦੇ ਹਨ ਬਜ਼ੁਰਗ। ਤੁਹਾਡੇ ਇੱਥੇ ਸਰਕਾਰ ਦਾ ਰੂਲ ਹੈ, 37 ਸਾਲ ਤੋਂ ਉੱਪਰ ਵਾਲੇ ਸਰਕਾਰੀ ਨੌਕਰੀ ਲਈ ਓਵਰਏਜ਼ ਹੋ ਜਾਂਦੇ ਹਨ। ਸਾਡੇ ਇੱਥੇ 94 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜਦੇ ਹਨ, ਉਹ ਕਿਉਂ ਨਹੀਂ ਓਵਰਏਜ਼ ਹੁੰਦੇ, ਠੇਕਾ ਲੈ ਰੱਖਿਆ। ਭਗਵੰਤ ਮਾਨ ਨੇ ਅੱਗੇ ਸ਼ਾਇਰਾਨਾ ਅੰਦਾਜ਼ ’ਚ ਕਿਹਾ- ‘ਪਿੱਪਲ ਦੇ ਪੱਤਿਆਂ ਵੇ, ਕਾਹਦੀ ਖੜ੍ਹ-ਖੜ੍ਹ-ਖੜ੍ਹ ਲਾਈ ਹੈ, ਪਤਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ’। ਸਭ ਤੋਂ ਵੱਡੀ ਗੱਲ ਇਹ ਹੈ ਕਿ ਰੁੱਤ ਸਾਡੀ ਆਈ ਹੈ। ‘ਆਪ’ ਪਾਰਟੀ ਨੇ ਪੰਜਾਬ ’ਚੋਂ 7 ਮੈਂਬਰ ਰਾਜ ਸਭਾ ਭੇਜੇ ਹਨ, ਕੋਈ ਵੀ ਚੋਣ ਨਹੀਂ ਹਾਰਿਆ। ਉਨ੍ਹਾਂ ਨੇ ਕਿਹਾ ਕਿ ਰਾਜ ਸਭਾ ’ਚ ਉਹ ਬੰਦੇ ਭੇਜੋ,  ਜਿਹੜੇ ਕੁਝ ਗੱਲਾਂ ਕਰ ਸਕਣ। ਉਥੇ ਹਾਰਿਆ ਹੋਇਆ ਨੂੰ ਨਾ ਭੇਜੋ, ਜੋ ਲੋਕਾਂ ਨੇ ਰਿਜੈਕਟ ਕਰ ਦਿੱਤੇ।

ਇਹ ਵੀ ਪੜ੍ਹੋ- ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼ ਦਿਓ


author

Tanu

Content Editor

Related News