ਪਿੱਜ਼ਾ, ਬਰਗਰ ਨਾਲ ਕੋਲਡ ਡਰਿੰਕ ਪੀਣ ਵਾਲੇ ਹੋ ਜਾਣ ਸਾਵਧਾਨ
Sunday, Aug 30, 2020 - 01:02 PM (IST)
ਨੈਸ਼ਨਲ ਡੈਸਕ— ਪਿੱਜ਼ਾ, ਬਰਗਰ ਜਾਂ ਫਾਸਟ ਫੂਡ ਖਾਂਦੇ ਸਮੇਂ ਕੋਲਡ ਡਰਿੰਕ ਪੀ ਰਹੇ ਹੋ ਤਾਂ ਇਹ ਤੈਅ ਹੈ ਕਿ ਤੁਸੀਂ ਬੀਮਾਰੀਆਂ ਨੂੰ ਸੱਦਾ ਦੇ ਰਹੇ ਹੋ। ਫਾਸਟ ਫੂਡ ਨਾਲ ਕੋਲਡ ਡਰਿੰਕ ਪੀਣਾ ਮਤਲਬ ਤੁਸੀਂ ਕਬਜ਼ ਦੇ ਰੋਗੀ ਹੋ ਰਹੇ ਹੋ ਅਤੇ ਕਬਜ਼ ਹੀ ਕਈ ਰੋਗਾਂ ਨੂੰ ਵਧਾਉਂਦੀ ਹੈ। ਜੇਕਰ ਤੁਸੀਂ ਕਬਜ਼ ਤੋਂ ਮੁਕਤੀ ਚਾਹੁੰਦੇ ਹੋ ਤਾਂ ਭੋਜਨ ਕਰਦੇ ਸਮੇਂ ਠੰਡਾ ਪਾਣੀ ਜਾਂ ਕੋਲਡ ਡਰਿੰਕ ਨਾ ਪੀਓ। ਯੋਗ ਗੁਰੂ ਗੁਲਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਸਰੀਰ ਦੇ ਅੰਦਰ ਇਕ ਗੈਸਟਰਾਈਟਸ ਹੈ ਜੋ ਕਿ ਸਾਡੇ ਵਲੋਂ ਲਏ ਗਏ ਆਹਾਰ ਨੂੰ ਪਚਾਉਂਦੀ ਹੈ।
ਭੋਜਨ ਪਚਾਉਣ ਦੀ ਪ੍ਰਕਿਰਿਆ ਢਿੱਡ ਵਿਚ ਹੁੰਦੀ ਹੈ ਪਰ ਜੇਕਰ ਭੋਜਨ ਨਾਲ ਠੰਡੇ ਪਾਣੀ ਅਤੇ ਹੋਰ ਠੰਡੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਪਚਾਉਣ ਵਾਲੇ ਗੈਸਟਰਾਈਟਸ ਦੀ ਰਫ਼ਤਾਰ ਹੌਲੀ ਪੈ ਜਾਂਦੀ ਹੈ। ਆਧੁਨਿਕ ਮੈਡੀਕਲ ਵਿਗਿਆਨ ਦੀ ਵੀ ਮੰਨੀਏ ਤਾਂ ਭੋਜਨ ਨੂੰ ਪਚਾਉਣ ਵਾਲੇ ਤੇਜ਼ਾਬੀ ਰਸ, ਹਾਈਡਰੋਕਲੋਰਿਕ ਦਾ ਰਸ ਅਤੇ ਪਾਚਕ ਰਸ ਭੋਜਨ ਨੂੰ ਹਜ਼ਮ ਕਰਨ ਨਾਲ ਹਜ਼ਮ ਹੁੰਦੇ ਹਨ। ਅਜਿਹੇ ਵਿਚ ਢਿੱਡ 'ਚ ਭੋਜਨ ਪਚਦਾ ਨਹੀਂ ਹੈ, ਸਗੋਂ ਢਿੱਡ 'ਚ ਸੜਦਾ ਹੈ ਤਾਂ ਸਰੀਰ ਵਿਚ ਗੈਸ, ਐਸੀਡਿਟੀ, ਖੱਟੇ ਡਕਾਰ ਆਦਿ ਦੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ।
ਕਬਜ਼ ਤੋਂ ਸਰੀਰ 'ਤ ਭਿਆਨਕ ਬੀਮਾਰੀਆਂ ਅੱਗੇ ਚੱਲ ਕੇ ਪੈਦਾ ਹੁੰਦੀਆਂ ਹਨ। ਫੈਟੀ ਲੀਵਰ, ਬਦਹਜ਼ਮੀ, ਕੋਲੈਟਰੋਲ ਦੀ ਵਧੇਰੇ ਮਾਤਰਾ, ਦਿਲ ਦੇ ਰੋਗ, ਯੂਰਿਕ ਐਸਿਡ ਵੱਧਣ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਪਿੱਜ਼ਾ, ਬਰਗਰ ਨੂੰ ਸੁਆਦੀ ਬਣਾਉਣ ਲਈ ਨਮਕ ਦੀ ਵਰਤੋਂ ਵਧੇਰੇ ਮਾਤਰਾ 'ਚ ਹੁੰਦੀ ਹੈ, ਜਿਸ ਨਾਲ ਹੱਡੀਆਂ ਦੇ ਰੋਗ, ਹਾਈ ਬਲੱਡ ਪ੍ਰੈੱਸ਼ਰ, ਮੋਟਾਪਾ ਅਤੇ ਦਿਲ ਦੀਆਂ ਬੀਮਾਰੀਆਂ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਅੱਗੇ ਚੱਲ ਕੇ ਸ਼ੂਗਰ, ਕੋਲੈਸਟਰੋਲ ਵੱਧਣ ਦੀਆਂ ਸ਼ਿਕਾਇਤਾਂ ਦੇਖੀਆਂ ਗਈਆਂ ਹਨ। ਬਰਗਰ ਫੈਟੀ ਐਸਿਡ ਅਤੇ ਮੈਦੇ ਦਾ ਬਣਿਆ ਹੋਣ ਨਾਲ ਅੰਤੜੀਆਂ 'ਚ ਚਿਪਕਦਾ ਹੈ, ਇਸ ਲਈ ਵੀ ਕਬਜ਼ ਹੁੰਦੀ ਹੈ। ਯੋਗ ਵਿਚ ਭੁੰਜਗ ਆਸਨ, ਕਟੀਚਕਰਆਸਨ ਅਤੇ ਹਸਤੋਤਨਸਾਨਾ ਕਬਜ਼ ਦਾ ਇਲਾਜ ਹਨ। ਨੀਂਦ ਪੂਰੀ ਨਾ ਹੋਣ 'ਤੇ ਵੀ ਢਿੱਡ ਸਾਫ ਨਹੀਂ ਹੁੰਦਾ। ਇਸ ਲਈ ਪੂਰੀ ਨੀਂਦ ਲਵੋ, ਪਾਜ਼ੇਟਿਵ ਵੀ ਰਹੋ।