ਦਰਜ਼ੀ ਦਾ ਬੇਟਾ ਬਣਿਆ ਲੱਖਪਤੀ, ਮਿਲਿਆ 19 ਲੱਖ ਰੁਪਏ ਦਾ ਪੈਕੇਜ

04/19/2018 3:51:26 PM

ਨਾਗਪੁਰ — ਕੇਰਲ ਦੇ ਕੋਲਮ ਸ਼ਹਿਰ ਰਹਿਣ ਵਾਲੇ ਜਸਟਿਨ ਫਰਨਾਂਡਿਸ ਨੇ ਕਦੇ ਵੀ ਇਹ ਆਸ ਨਹੀਂ ਕੀਤੀ ਸੀ ਕਿ ਜਿਸ ਆਈ.ਆਈ.ਐੱਮ. ਨਾਗਪੁਰ ਵਿਚ ਉਨ੍ਹਾਂ ਨੇ ਪੜਾਈ ਕੀਤੀ ਹੈ, ਉਥੇ ਹੀ ਉਨ੍ਹਾਂ ਦਾ ਨਾਮ ਇਤਿਹਾਸ ਵਿਚ ਦਰਜ ਹੋ ਜਾਵੇਗਾ। ਜਸਟਿਨ ਫਰਨਾਂਡਿਸ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਕੋਲ ਬਾਕੀ ਸਾਥੀਆਂ ਵਰਗੇ ਸੰਸਾਧਨ ਨਹੀਂ ਸਨ। ਪਰ ਉਨ੍ਹਾਂ ਨੇ ਜੋ ਕੀਤਾ ਉਸ ਤੇ ਉਨ੍ਹਾਂ ਨੂੰ ਖੁਦ ਭਰੋਸਾ ਨਹੀਂ ਹੋ ਰਿਹਾ। ਜਸਟਿਨ ਫਰਨਾਂਡਿਸ ਨੂੰ 19 ਲੱਖ ਰੁਪਏ ਦਾ ਸਲਾਨਾ ਨੌਕਰੀ ਪੈਕੇਜ ਮਿਲਿਆ ਹੈ, ਜੋ ਕਿ ਆਈ.ਆਈ.ਐੱਮ. ਨਾਗਪੁਰ 'ਚ ਇਕ ਰਿਕਾਰਡ ਹੈ।
ਜਸਟਿਨ ਫਰਨਾਂਡਿਸ ਦੇ ਸਕੂਲੀ ਦਿਨਾਂ ਤੋਂ ਹੀ ਉਨ੍ਹਾਂ ਦੇ ਪਰਿਵਾਰ ਵਿਚ ਦੋ ਸਮੇਂ ਦੇ ਭੋਜਨ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੁੰਦਾ ਸੀ, ਪਰ ਜਸਟਿਨ ਫਰਨਾਂਡਿਸ ਨੇ ਹਮੇਸ਼ਾ ਆਪਣੀ ਪੜਾਈ ਅਤੇ ਕੈਰੀਅਰ ਵੱਲ ਧਿਆਨ ਕੇਂਦਰਤ ਕੀਤਾ। ਜਸਟਿਨ ਫਰਨਾਂਡਿਸ ਨੂੰ ਹੈਦਰਾਬਾਦ ਦੀ ਕੰਪਨੀ ਵੈਲੀਊ ਲੈਬ ਨੇ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ ਵਜੋਂ 19 ਲੱਖ ਰੁਪਏ ਦੇ ਸਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਜਸਟਿਨ ਫਰਨਾਂਡਿਸ ਨੇ ਨੌਕਰੀ ਦੇ ਪ੍ਰੋਫਾਈਲ ਅਤੇ ਪੈਕੇਜ ਦੋਵਾਂ ਵਿਚ ਹੀ ਇਕ ਰਿਕਾਰਡ ਕਾਇਮ ਕੀਤਾ ਹੈ।
ਬਹੁਤ ਹੀ ਤੰਗ ਹਾਲਤ ਵਿਚ ਕੀਤੀ ਪੜਾਈ
ਜਸਟਿਨ ਫਰਨਾਂਡਿਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਤੋਂ ਹੀ ਦਰਜ਼ੀ ਦਾ ਕੰਮ ਕਰਦਾ ਸੀ, ਪਰ ਉਦਯੋਗੀਕਰਨ ਦੇ ਕਾਰਨ ਉਨ੍ਹਾਂ ਦੇ ਕੰਮ ਨੂੰ ਬਹੁਤ ਨੁਕਸਾਨ ਹੋਇਆ। ਜਸਟਿਨ ਫਰਨਾਂਡਿਸ ਨੇ ਦੱਸਿਆ, 'ਮੇਰੇ ਦਾਦਾ ਜੀ ਦਰਜ਼ੀ ਸਨ ਬਾਅਦ ਵਿਚ ਪਿਤਾ ਜੀ ਨੇ ਵੀ ਇਹ ਹੀ ਕੰਮ ਸ਼ੁਰੂ ਕਰ ਦਿੱਤਾ। ਪਰ ਰੈਡੀਮੇਡ ਕੱਪੜਿਆ ਦੇ ਦੌਰ ਨੇ ਸਾਡੇ ਪਰਿਵਾਰ ਅਤੇ ਸਾਡੇ ਵਰਗੇ ਹੋਰ ਪਰਿਵਾਰਾਂ ਦੇ ਇਸ ਰੋਜ਼ਗਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਹੁਣ ਇਸ ਕੰਮ ਵਿਚ ਇੰਨਾ ਪੈਸਾ ਵੀ ਨਹੀਂ ਹੈ ਕਿ ਘਰ ਦਾ ਖਰਚਾ ਨਿਕਲ ਸਕੇ।
ਸਕਾਲਰਸ਼ਿਪ ਤੋਂ ਮਿਲੀ ਸਹਾਇਤਾ
ਜਸਟਿਨ ਨੇ ਦੱਸਿਆ ਕਿ ਮੇਰੀ ਆਂਟੀ ਨੂੰ ਇਸ ਦਾ ਅਹਿਸਾਸ ਸੀ ਕਿ ਪੜ੍ਹਾਈ ਹੀ ਸਾਡੇ ਪਰਿਵਾਰ ਦਾ ਭਵਿੱਖ ਬਦਲ ਸਕਦੀ ਹੈ, ਇਸ ਲਈ ਉਨ੍ਹਾਂ ਨੇ ਇਸ ਲਈ ਕੋਈ ਕਸਰ ਨਹੀਂ ਛੱਡੀ ਮੇਰਾ ਅਤੇ ਮੇਰੀ ਭੈਣ ਦੀ ਬਾਰਵੀਂ ਤੱਕ ਦਾ ਖਰਚਾ ਉਨ੍ਹਾਂ ਨੇ ਹੀ ਦਿੱਤਾ।
ਜਸਟਿਨ ਦਾ ਤ੍ਰਿਵੇਂਦਰਮ ਸਥਿਤ ਸਰਕਾਰੀ ਕਾਲਜ ਆਫ ਇੰਜੀਨੀਅਰਿੰਗ ਵਿਚ ਦਾਖਲਾ ਹੋਣ ਤੋਂ ਬਾਅਦ ਪੜ੍ਹਾਈ ਦਾ ਸਾਰਾ ਖਰਚਾ ਸਕਾਲਰਸ਼ਿਪ ਨਾਲ ਕੀਤਾ। ਆਈ.ਆਈ.ਐੇੱਮ. ਆਉਣ ਤੋਂ ਬਾਅਦ ਜਸਟਿਨ ਨੇ ਇਕ ਸਾਫਟਵੇਅਰ ਕੰਪਨੀ ਵਿਚ ਕਰੀਬ 2 ਸਾਲ ਕੰਮ ਕੀਤਾ।


Related News