ਬੇਂਗਲੁਰੂ ਮਹਿਲਾ ਕਤਲ ਦਾ ਸ਼ੱਕੀ ਉੜੀਸਾ ''ਚ ਫ਼ਰਾਰ, ਭੇਜੀਆਂ ਕਈ ਟੀਮਾਂ : ਗ੍ਰਹਿ ਮੰਤਰੀ
Wednesday, Sep 25, 2024 - 02:31 PM (IST)
ਬੈਂਗਲੁਰੂ - ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਹੈ ਕਿ 29 ਸਾਲਾ ਔਰਤ ਦੀ ਬੇਰਹਿਮੀ ਨਾਲ ਹੱਤਿਆ 'ਚ ਸ਼ਾਮਲ ਸ਼ੱਕੀ ਓਡੀਸ਼ਾ 'ਚ ਮੌਜੂਦ ਹੈ। ਟੀਮ ਉਸ ਨੂੰ ਫੜ ਕੇ ਮਾਮਲੇ ਨੂੰ ਸੁਲਝਾਉਣ ਲਈ ਉਥੇ ਭੇਜ ਦਿੱਤੀ ਗਈ ਹੈ। ਜੀ.ਪਰਮੇਸ਼ਵਰ ਨੇ ਬੈਂਗਲੁਰੂ ਵਿੱਚ ਪੱਤਰਕਾਰਾਂ ਨੂੰ ਕਿਹਾ, "ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ, ਕਿਉਂਕਿ ਇਸ ਕਤਲ ਨੇ ਪੂਰੇ ਬੈਂਗਲੁਰੂ ਨੂੰ ਹਿਲਾ ਕੇ ਰੱਖ ਦਿੱਤਾ ਹੈ।"
ਇਹ ਵੀ ਪੜ੍ਹੋ - ਕੇਲੇ ਖਾਣ ਦੇ ਸ਼ੌਕੀਨ ਸਾਵਧਾਨ, ਦੇਖੋ ਕਿਵੇਂ ਥੁੱਕ ਲਾ ਵੇਚ ਰਿਹਾ ਸੀ ਕੇਲੇ, ਬਣ ਗਈ ਵੀਡੀਓ
ਉਨ੍ਹਾਂ ਕਿਹਾ, 'ਪੁਲਸ ਨੇ ਪਤਾ ਲੱਗਾ ਲਿਆ ਹੈ ਕਿ ਇਹ ਵਿਅਕਤੀ ਉੜੀਸਾ ਵਿੱਚ ਹੈ ਅਤੇ ਪੁਲਸ ਨੂੰ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਸ਼ੱਕੀ ਵੀ ਇਸ ਅਪਰਾਧ ਵਿੱਚ ਸ਼ਾਮਲ ਹੈ। ਪੁਲਸ ਨੇ ਤਿੰਨ ਤੋਂ ਚਾਰ ਟੀਮਾਂ ਉਥੇ ਭੇਜ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਥਾਂ ਬਦਲ ਕੇ ਭੱਜ ਰਿਹਾ ਹੈ।' ਬੇਂਗਲੁਰੂ ਦੇ ਮੱਲੇਸ਼ਵਰਮ ਇਲਾਕੇ ਦੀ ਇਕ ਇਮਾਰਤ ਵਿੱਚ ਮਹਾਲਕਸ਼ਮੀ ਦੀ ਹੱਤਿਆ ਕਰਕੇ ਉਸਦੀ ਲਾਸ਼ ਦੇ 50 ਤੋਂ ਵੱਧ ਟੁਕੜਿਆਂ ਵਿੱਚ ਕੱਟੇ ਗਏ ਸਨ, ਜੋ ਇੱਕ ਫਰਿੱਜ ਵਿੱਚੋਂ ਬਰਾਮਦ ਕੀਤੇ ਗਏ ਸਨ। ਘਟਨਾ ਦੀ ਜਾਣਕਾਰੀ ਮਹਾਲਕਸ਼ਮੀ ਦੀ ਮਾਂ ਅਤੇ ਭੈਣ ਨੂੰ ਉਦੋਂ ਮਿਲੀ ਜਦੋਂ ਉਹ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੀਆਂ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਪਰਮੇਸ਼ਵਰ ਨੇ ਕਿਹਾ, "ਉਸ ਨੂੰ ਫੜੇ ਜਾਣ ਤੋਂ ਬਾਅਦ ਸਾਨੂੰ ਹੋਰ ਜਾਣਕਾਰੀ ਮਿਲੇਗੀ... ਦੋ-ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਉਪਲਬਧ ਸਬੂਤਾਂ ਅਤੇ ਜਾਣਕਾਰੀ ਦੇ ਆਧਾਰ 'ਤੇ ਇੱਕ ਵਿਅਕਤੀ (ਓਡੀਸ਼ਾ ਤੋਂ) ਦੀ ਸ਼ਮੂਲੀਅਤ ਦਾ ਸ਼ੱਕ ਹੈ।" ਇਸ ਲਈ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀੜਤਾ ਦੇ ਪਤੀ, ਜੋ ਉਸ ਤੋਂ ਵੱਖ ਰਹਿ ਰਿਹਾ ਹੈ, ਨੇ ਆਪਣੇ ਇੱਕ ਜਾਣਕਾਰ, ਜੋ ਉਸਦੇ ਗੁਆਂਢ ਵਿੱਚ ਇਕੱਲਾ ਰਹਿੰਦਾ ਸੀ, ਉੱਤੇ ਜੁਰਮ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 4 ਲੱਖ ਰੁਪਏ, ਬੱਸ ਕਰਨਾ ਹੋਵੇਗਾ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8