ਬੈਂਗਲੁਰੂ ਪੁਲਸ ਨੇ 503 ਬਾਲ ਮਜ਼ਦੂਰ ਬਚਾਏ: 5,000 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ, 18 ਐੱਫ.ਆਈ.ਆਰਜ਼ ਦਰਜ

Sunday, Sep 13, 2026 - 06:01 AM (IST)

ਬੈਂਗਲੁਰੂ ਪੁਲਸ ਨੇ 503 ਬਾਲ ਮਜ਼ਦੂਰ ਬਚਾਏ: 5,000 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ, 18 ਐੱਫ.ਆਈ.ਆਰਜ਼ ਦਰਜ

ਬੈਂਗਲੁਰੂ (ਏਜੰਸੀ) : ਬੈਂਗਲੁਰੂ ਪੁਲਸ ਨੇ ਇਕ ਵੱਡੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ 503 ਬਾਲ ਮਜ਼ਦੂਰਾਂ ਨੂੰ ਬਚਾਇਆ ਹੈ। ਇਹ ਕਾਰਵਾਈ ਕਰਨਾਟਕ ਪੁਲਸ ਵੱਲੋਂ ਪੂਰੇ ਸੂਬੇ ’ਚ ਬਾਲ ਮਜ਼ਦੂਰੀ ਵਿਰੁੱਧ ਸ਼ੁਰੂ ਕੀਤੀ ਗਈ ਇਕ ਵਿਆਪਕ ਮੁਹਿੰਮ ਦਾ ਹਿੱਸਾ ਹੈ। ਇਸ ਅਧੀਨ ਕੁੱਲ 800 ਬੱਚਿਆਂ ਨੂੰ ਬਚਾਇਆ ਗਿਆ ਹੈ।

ਇਹ ਵੀ ਪੜ੍ਹੋ : BRICS Summit: PM ਮੋਦੀ ਨੇ ਸ਼ੀ ਜਿਨਪਿੰਗ ਨੂੰ ਦਿੱਤੇ 3 'ਮਿਊਚਲ' ਮੰਤਰ, 50 ਮਿੰਟ ਤੱਕ ਹੋਈ ਦੁਵੱਲੀ ਗੱਲਬਾਤ

ਬੈਂਗਲੁਰੂ ਸ਼ਹਿਰ ਦੇ 12 ਪੁਲਸ ਡਿਵੀਜ਼ਨਾਂ ਦੀਆਂ ਟੀਮਾਂ ਨੇ ਵਪਾਰਕ ਅਦਾਰਿਆਂ, ਉਦਯੋਗਿਕ ਖੇਤਰਾਂ, ਹੋਟਲਾਂ ਤੇ ਗੈਰਾਜਾਂ ਸਮੇਤ ਕੁੱਲ 5,897 ਥਾਵਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਸ ਨੇ ਬੱਚਿਆਂ ਨੂੰ ਕੰਮ ’ਤੇ ਰੱਖਣ ਵਾਲੇ ਦੁਕਾਨਦਾਰਾਂ ਤੇ ਮਾਲਕਾਂ ਵਿਰੁੱਧ 18 ਐੱਫ.ਆਈ.ਆਰਜ਼ ਦਰਜ ਕੀਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News