ਇੰਡੋਨੇਸ਼ੀਆ ਤੋਂ ਰਾਹਤ ਦੀ ਖ਼ਬਰ ; ਜਾਵਾ ਸਾਗਰ 'ਚ ਫਸੇ ਜਹਾਜ਼ 'ਚੋਂ ਬਚਾਏ ਗਏ 100 ਤੋਂ ਵਧੇਰੇ ਲੋਕ
Sunday, Sep 13, 2026 - 01:15 PM (IST)
ਸੁਮਾਤਰਾ (ਵਾਰਤਾ)- ਇੰਡਨੇਸ਼ੀਆ ਦੇ ਜਾਵਾ ਸਾਗਰ ਵਿੱਚ ਫਸੇ ਇੱਕ ਇੰਡੋਨੇਸ਼ੀਆਈ ਯਾਤਰੀ ਜਹਾਜ਼ ਵਿੱਚੋਂ 102 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਬੀਬੀਸੀ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦਿੱਤੀ। ਇੰਡੋਨੇਸ਼ੀਆ ਦੀ ਖੋਜ ਅਤੇ ਬਚਾਅ ਏਜੰਸੀ ਨੇ ਐਤਵਾਰ ਨੂੰ ਕਿਹਾ ਕਿ ਖਰਾਬ ਮੌਸਮ ਕਾਰਨ 243 ਲੋਕਾਂ ਨੂੰ ਲੈ ਕੇ ਜਾ ਰਹੇ "ਵਰਗੋ ਟ੍ਰਾਂਸਪੋਰਟ-8" ਨਾਲ ਸੰਪਰਕ ਟੁੱਟ ਗਿਆ ਸੀ। ਜਿਸ ਮਗਰੋਂ ਇੱਕ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ ਤੋਂ ਵੱਡੀ ਖ਼ਬਰ ; 240 ਲੋਕਾਂ ਨੂੰ ਲਿਜਾ ਰਹੀ ਯਾਤਰੀ ਜਹਾਜ਼ ਅਚਾਨਕ ਹੋਇਆ ਲਾਪਤਾ
ਫਿਲਹਾਲ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ। ਇਹ ਜਹਾਜ਼ ਸੁਰਾਬਾਇਆ ਤੋਂ ਦੱਖਣੀ ਕਾਲੀਮੰਤਨ ਦੇ ਇੱਕ ਸ਼ਹਿਰ ਬੰਜਾਰਮਾਸਿਨ ਜਾ ਰਿਹਾ ਸੀ ਅਤੇ ਐਤਵਾਰ ਸਵੇਰੇ 2:00 ਵਜੇ ਇਸ ਦੇ ਬੰਜਾਰਮਾਸਿਨ ਤੋਂ ਲਗਭਗ 150 ਕਿਲੋਮੀਟਰ ਦੱਖਣ ਵਿੱਚ ਹੋਣ ਦੀ ਆਖਰੀ ਵਾਰ ਸੂਚਨਾ ਮਿਲੀ ਸੀ। ਜਹਾਜ਼ਾਂ ਅਤੇ ਇੱਕ ਹੈਲੀਕਾਪਟਰ ਨੂੰ ਖੋਜ ਅਤੇ ਬਚਾਅ ਕਾਰਜਾਂ ਲਈ ਘਟਨਾ ਸਥਾਨ 'ਤੇ ਤਾਇਨਾਤ ਕੀਤਾ ਗਿਆ ਹੈ। ਜਾਵਾ ਸਾਗਰ ਦੇ ਉਸ ਇਲਾਕੇ ਵਿਚ ਮੌਜੂਦ ਬਾਕੀ ਸਾਰੇ ਜਹਾਜ਼ਾਂ ਨੂੰ ਯਾਤਰੀਆਂ ਬਾਰੇ ਕੋਈ ਵੀ ਸੰਕੇਤ ਮਿਲਣ 'ਤੇ ਸੂਚਨਾ ਦੇਣ ਲਈ ਅਲਰਟ ਕੀਤਾ ਗਿਆ ਹੈ। ਇਹ ਘਟਨਾ ਪਿਛਲੇ ਮਹੀਨੇ ਇੰਡੋਨੇਸ਼ੀਆਈ ਟਾਪੂ ਮਦੁਰਾ ਦੇ ਨੇੜੇ ਇੱਕ ਹੋਰ ਜਹਾਜ਼ ਵਿੱਚ ਅੱਗ ਲੱਗਣ ਤੋਂ ਬਾਅਦ ਵਾਪਰੀ ਹੈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇੰਡੋਨੇਸ਼ੀਆ ਵਿੱਚ 17,000 ਤੋਂ ਵੱਧ ਟਾਪੂ ਹਨ ਅਤੇ ਜਹਾਜ਼ ਉੱਥੇ ਆਵਾਜਾਈ ਦਾ ਇੱਕ ਆਮ ਸਾਧਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
