ਚਾਕੂ ਦੀ ਨੋਕ ''ਤੇ ਲੁਟੇਰਿਆਂ ਨੇ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਨਾਲ ਕੀਤੀ ਲੁੱਟ
Friday, Sep 04, 2026 - 03:03 PM (IST)
ਬੰਗਾ (ਰਾਕੇਸ਼)-ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਸਬਜ਼ੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਕੋਲੋਂ ਚਾਕੂ ਦੀ ਨੋਕ 'ਤੇ ਹਜ਼ਾਰਾਂ ਰੁਪਏ ਲੁੱਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰ ਰਾਮ ਮੂਰਤੀ ਨੇ ਦੱਸਿਆ ਉਹ ਯੂ. ਪੀ. ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪਰਿਵਾਰ ਸਮੇਤ ਪਿੰਡ ਖਟਕੜ ਖੁਰਦ ਵਿਖੇ ਰਹਿੰਦਾ ਹੈ ਅਤੇ ਸਾਰਾ ਦਿਨ ਰਿਕਸ਼ੇ 'ਤੇ ਸਬਜ਼ੀ ਵੇਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ।
ਉਸ ਨੇ ਦੱਸਿਆ ਕਿ ਬੀਤੀ ਇਕ ਸਤੰਬਰ ਨੂੰ ਜਦੋਂ ਉਹ ਪਿੰਡ ਕਜਲਾ ਸਾਈਡ ਨੂੰ ਆਪਣੇ ਰਿਕਸ਼ੇ 'ਤੇ ਸਵਾਰ ਹੋ ਕੇ ਸਬਜ਼ੀ ਵੇਚਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਪੈਂਦੇ ਇਕ ਧਾਰਮਿਕ ਸਥਾਨ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਉਸ ਪਾਸੋਂ ਪਿਆਜ਼ਾ ਦਾ ਭਾਅ ਪੁੱਛਿਆ ਅਤੇ 5 ਕਿੱਲੋ ਪਿਆਜ਼ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਨੇ ਉਕਤ ਨੌਜਵਾਨਾਂ ਨੂੰ ਥੋੜਾ ਅੱਗੇ ਆਉਣ ਲਈ ਕਿਹਾ ਬੱਸ ਫਿਰ ਉਨ੍ਹਾਂ ਨੇ ਉਸ 'ਤੇ ਚਾਕੂ ਤਾਣ ਦਿੱਤਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਭੱਜਣ ਲੱਗਾ ਤਾਂ ਉਪਰੋਕਤ ਲੁਟੇਰਿਆਂ ਨੇ ਉਸ ਨੂੰ ਪਿੱਛੇ ਤੋਂ ਫੜ ਲਿਆ ਅਤੇ ਹੇਠਾਂ ਸੁੱਟ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪਹਿਨੇ ਹੋਏ ਕੱਪੜੇ ਪਾੜ ਕੇ ਉਨ੍ਹਾਂ ਵਿੱਚੋਂ ਉਸ ਦੇ ਪੈਸੇ ਲੁੱਟ ਲਏ ਅਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੱਪੋਵਾਲ ਵੱਲ ਫਰਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ ਦਰਦਨਾਕ ਮੌਤ
ਉਸ ਨੇ ਦੱਸਿਆ ਲੁੱਟ ਕਰਨ ਵਾਲੇ ਵਿਅਕਤੀਆਂ ਦੀ ਉਮਰ ਅੰਦਾਜ਼ਨ 20 ਤੋਂ 22 ਸਾਲ ਦੀ ਹੋਵੇਗੀ। ਉਸ ਨੇ ਆਪਣੇ ਨਾਲ ਹੋਈ ਵਾਰਦਾਤ ਦੀ ਜਾਣਕਾਰੀ 112 ਨੰਬਰ 'ਤੇ ਦੇਣੀ ਚਾਹੀ ਤਾਂ 112 ਨਹੀਂ ਲੱਗਿਆ, ਜਿਸ ਤੋਂ ਬਾਅਦ ਉਸ ਨੇ ਹੋਏ ਘਟਨਾਕ੍ਮ ਦੀ ਜਾਣਕਾਰੀ 100 ਨੰਬਰ 'ਤੇ ਦਿੱਤੀ। ਜਿਸ ਉਪਰੰਤ ਥਾਣਾ ਬੰਗਾ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਆਪਣੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਉਪਰੋਕਤ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਸ ਦੀ ਮਿਹਨਤ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
