ਬੈਂਗਲੁਰੂ ਦੇ ਬੋਰਡਿੰਗ ਸਕੂਲ ’ਚ ਕੋਰੋਨਾ ਦਾ ‘ਬਲਾਸਟ’, 60 ਵਿਦਿਆਰਥਣਾਂ ਕੋਵਿਡ-19 ਪਾਜ਼ੇਟਿਵ

Wednesday, Sep 29, 2021 - 12:16 PM (IST)

ਬੈਂਗਲੁਰੂ— ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਇਕ ਬੋਰਡਿੰਗ ਸਕੂਲ ਦੀਆਂ ਕਰੀਬ 60 ਵਿਦਿਆਰਥਣਾਂ ਕੋਵਿਡ-19 ਪਾਜ਼ੇਟਿਵ ਪਾਈਆਂ ਗਈਆਂ ਹਨ। ਬੈਂਗਲੁਰੂ ਸ਼ਹਿਰੀ ਜ਼ਿਲ੍ਹੇ ਦੇ ਡੀ. ਸੀ. ਜੇ. ਮੰਜੂਨਾਥ ਨੇ ਕਿਹਾ ਕਿ ਚੈਤਨਿਆ ਗਰਲਜ਼ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਵਿਦਿਆਰਥਣਾਂ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ। ਕੋਵਿਡ ਪਾਜ਼ੇਟਿਵ 60 ਵਿਦਿਆਰਥਣਾਂ ’ਚੋਂ ਦੋ ਵਿਚ ਕੋਰੋਨਾ ਦੇ ਲੱਛਣ ਪਾਏ ਗਏ ਹਨ, ਜਦਕਿ ਬਾਕੀ 58 ਵਿਦਿਆਰਥਣਾਂ ’ਚ ਕੋਈ ਲੱਛਣ ਨਹੀਂ ਹੈ। ਬਿਨਾਂ ਲੱਛਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਸਕੂਲ ਕੰਪਲੈਕਸ ਵਿਚ ਹੀ ਕੁਆਰੰਟੀਨ ਵਿਚ ਹਨ। 

ਇਹ ਵੀ ਪੜ੍ਹੋ - ਭਾਰਤ ਦੀ ਕੋਰੋਨਾ ’ਤੇ ‘ਨਕੇਲ’, 5ਵੀਂ ਵਾਰ ਲੱਗੇ ਇਕ ਕਰੋੜ ਤੋਂ ਵੱਧ ਕੋਵਿਡ ਟੀਕੇ

ਦਰਅਸਲ ਕੋਵਿਡ-19 ਲਈ 480 ਤੋਂ ਵੱਧ ਵਿਦਿਆਰਥਣਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਕੋਵਿਡ-19 ਟੈਸਟ ਵਿਦਿਆਰਥਣਾਂ ਵਿਚੋਂ ਇਕ ਟੈਸਟ ਤੋਂ ਬਾਅਦ ਆਯੋਜਿਤ ਕੀਤੇ ਗਏ ਸਨ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਵਿਚ ਕੋਵਿਡ ਦੇ ਲੱਛਣ ਪਾਏ ਗਏ ਹਨ, ਉਹ ਬੱਲਾਰੀ ਤੋਂ ਹਨ। ਡੀ. ਸੀ. ਮੰਜੂਨਾਥ ਮੁਤਾਬਕ ਅਸੀਂ 7ਵੇਂ ਦਿਨ ਮੁੜ ਜਾਂਚ ਕਰਾਂਗੇ। ਸਕੂਲ 20 ਅਕਤੂਬਰ ਤੱਕ ਬੰਦ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ -  ਕੋਰੋਨਾ ਵੈਕਸੀਨ ਲਗਵਾਉਣ ਆਏ ਸ਼ਖਸ ਨੂੰ ਲਗਾ ਦਿੱਤਾ ਐਂਟੀ ਰੈਬੀਜ਼ ਦਾ ਟੀਕਾ, ਨਰਸ ਮੁਅੱਤਲ

ਪਾਜ਼ੇਟਿਵ ਵਿਦਿਆਰਥਣਾਂ ’ਚੋਂ 14 ਤਾਮਿਲਨਾਡੂ ਦੀਆਂ ਹਨ, ਜਦਕਿ ਬਾਕੀ 46 ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਤੋਂ ਹਨ। ਵਿਦਿਆਰਥਣਾਂ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ। ਸਕੂਲ ’ਚ 57 ਸਟਾਫ਼ ਮੈਂਬਰ ਹਨ, ਜਿਨ੍ਹਾਂ ’ਚ 22 ਅਧਿਆਪਕਾ ਹਨ ਅਤੇ ਸਾਰਿਆਂ ਨੂੰ ਟੀਕਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ - ਮੱਠੀ ਹੋਈ ਕੋਰੋਨਾ ਦੀ ਰਫ਼ਤਾਰ, ਦੇਸ਼ ’ਚ ਲਗਾਤਾਰ ਦੂਜੇ ਦਿਨ 20 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ


Tanu

Content Editor

Related News