ਵਿਰੋਧ ਦਾ ਸਾਹਮਣਾ ਕਰਨ ਵਾਲੇ ਬੰਗਾਲ ਦੇ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ‘ਕੁੱਤੇ’
Wednesday, Jan 29, 2020 - 01:05 AM (IST)

ਕੋਲਕਾਤਾ - ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਨਿਰਮਲ ਮਾਝੀ ਮੰਗਲਵਾਰ ਨੂੰ ਵਿਰੋਧ ਕਰਨ ਵਾਲੇ ਮੈਡੀਕਲ ਵਿਦਿਆਰਥੀਆਂ ਨੂੰ ਕਿਹਾ ‘ਕੁੱਤੇ’ ਦੱਸ ਕੇ ਵਿਵਾਦ ਵਿਚ ਫਸ ਗਏ ਹਨ। ਮਾਝੀ ਨੂੰ ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ 186ਵੇਂ ਸਥਾਪਨਾ ਦਿਵਸ ਦੇ ਸਮਾਰੋਹ ’ਚ ਵਿਦਿਆਰਥੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਿਰਤ ਰਾਜ ਮੰਤਰੀ ਕਿਸੇ ਵੀ ਤਰ੍ਹਾਂ ਨਾਲ ਸੰਸਥਾ ਨਾਲ ਤਾਲੁਕ ਨਹੀਂ ਰੱਖਦੇ ਹਨ ਅਤੇ ਜਦੋਂ ਉਹ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸਨ ਤਾਂ ਵਿਦਿਆਰਥੀਆਂ ਨੇ ਮੰਤਰੀ ਖਿਲਾਫ ‘ਵਾਪਸ ਜਾਓ’ ਦੇ ਨਾਅਰੇ ਲਾਏ ਅਤੇ ਉਸ ਨੂੰ ਕਾਲੇ ਝੰਡੇ ਦਿਖਾਏ।
ਵਿਰੋਧ ਦੇ ਬਾਵਜੂਦ ਮਾਝੀ ਸਮਾਰੋਹ ਸਥਾਨ ਤਕ ਪਹੁੰਚਣ ਵਿਚ ਕਾਮਯਾਬ ਰਹੇ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਹਿੰਦੀ ਦੀ ਇਕ ਕਹਾਵਤ ‘ਹਾਥੀ ਚਲੇ ਬਾਜ਼ਾਰ, ਕੁੱਤੇ ਭੌਂਕੇਂ ਹਜ਼ਾਰ’ ਦੱਸਿਆ ਜਿਸ ਦਾ ਵਿਦਿਆਰਥੀਆਂ ਨੇ ਸਖਤ ਵਿਰੋਧ ਕੀਤਾ।