BSF ਨੇ ਬਰਾਮਦ ਕੀਤੇ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ, ਤਸਕਰ ਨੇ ਲੁਕੋਏ ਸਨ ਤਾਲਾਬ 'ਚ

03/07/2023 10:02:23 AM

ਕੋਲਕਾਤਾ- ਸਰਹੱਦ ਸੁਰੱਖਿਆ ਫੋਰਸ (BSF) ਨੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕਲਿਆਣੀ ਸਰਹੱਦ ਚੌਕੀ 'ਚ ਇਕ ਤਾਲਾਬ 'ਚੋਂ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ BSF ਦੇ ਇਕ ਦਲ ਨੇ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਸੋਨੇ ਦਾ ਪਤਾ ਲਾਉਣ ਲਈ ਸੋਮਵਾਰ ਨੂੰ ਖੋਜ ਮੁਹਿੰਮ ਚਲਾਈ।

ਇਹ ਵੀ ਪੜ੍ਹੋ- ਮਨੀਕਰਨ ਸਾਹਿਬ 'ਚ ਭੰਨ-ਤੋੜ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਤੇ ਹਿਮਾਚਲ ਦੇ DGP ਨੇ ਟਵੀਟ ਕਰ ਕਹੀ ਇਹ ਗੱਲ

BSF ਨੇ ਇਕ ਬਿਆਨ 'ਚ ਕਿਹਾ ਕਿ ਤਾਲਾਬ ਵਿਚੋਂ ਸੋਨੇ ਦੇ 40 ਬਿਸਕੁਟ ਮਿਲੇ। ਬਾਜ਼ਾਰ 'ਚ ਇਨ੍ਹਾਂ ਦੀ ਕੀਮਤ 2.57 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਬਿਆਨ ਮੁਤਾਬਕ ਕੁਝ ਮਹੀਨੇ ਪਹਿਲਾਂ ਪਿੱਛਾ ਕੀਤੇ ਜਾਣ 'ਤੇ ਇਕ ਤਸਕਰ ਨੇ ਤਾਲਾਬ 'ਚ ਛਾਲ ਮਾਰ ਦਿੱਤੀ ਸੀ ਅਤੇ ਸੋਨਾ ਉੱਥੇ ਲੁੱਕਾ ਦਿੱਤਾ ਸੀ। 

ਇਹ ਵੀ ਪੜ੍ਹੋ-  ਰਾਸ਼ਟਰਪਤੀ ਬਣਨ ਮਗਰੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਦ੍ਰੌਪਦੀ ਮੁਰਮੂ

ਬਿਆਨ 'ਚ ਕਿਹਾ ਗਿਆ ਕਿ ਜਦੋਂ ਅਸੀਂ ਉਸ ਨੂੰ ਫੜਿਆ ਤਾਂ ਉਸ ਕੋਲ ਕੁਝ ਨਹੀਂ ਮਿਲਿਆ। ਇਸ ਲਈ ਅਸੀਂ ਉਸ ਨੂੰ ਰਿਹਾਅ ਕਰ ਦਿੱਤਾ। ਉਸ ਨੇ ਸੋਨਾ ਤਾਲਾਬ ਵਿਚ ਲੁੱਕਾ ਦਿੱਤਾ ਸੀ ਅਤੇ ਉਸ ਨੂੰ ਕੱਢਣ ਦੀ ਮੌਕੇ ਦੀ ਫਿਰਾਕ 'ਚ ਸੀ। BSF ਸਾਊਥ ਬੰਗਾਲ ਫਰੰਟੀਅਰ ਨੇ 2022 'ਚ 113 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਸੀ। 


Tanu

Content Editor

Related News