ਮਕਾਨ ''ਚ ਲੱਗੀ ਅੱਗ, ਇਕ ਸਾਲ ਦੀ ਬੱਚੀ ਸਣੇ ਪਰਿਵਾਰ ਦੇ 3 ਜੀਆਂ ਦੀ ਮੌਤ

Sunday, Oct 15, 2023 - 02:44 PM (IST)

ਮਕਾਨ ''ਚ ਲੱਗੀ ਅੱਗ, ਇਕ ਸਾਲ ਦੀ ਬੱਚੀ ਸਣੇ ਪਰਿਵਾਰ ਦੇ 3 ਜੀਆਂ ਦੀ ਮੌਤ

ਹਾਵੜਾ- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿਚ ਇਕ ਮਕਾਨ 'ਚ ਅੱਗ ਲੱਗਣ ਨਾਲ ਇਕ ਸਾਲ ਦੀ ਬੱਚੀ ਸਣੇ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਖ਼ਦਸ਼ਾ ਹੈ ਕਿ ਅੱਗ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਲੱਗੀ। ਉਨ੍ਹਾਂ ਨੇ ਦੱਸਿਆ ਕਿ ਉਲੁਬੇਰੀਆ ਨਗਰ ਪਾਲਿਕਾ ਦੇ ਵਾਰਡ ਨੰਬਰ 25 ਵਿਚ ਪਰਿਜਾਤ ਇਲਾਕੇ 'ਚ ਐਤਵਾਰ ਸਵੇਰੇ ਇਕ ਮਕਾਨ 'ਚ ਅੱਗ ਲੱਗ ਗਈ, ਜਿਸ 'ਚ ਇਕ ਵਿਅਕਤੀ, ਉਸ ਦੀ ਪਤਨੀ ਅਤੇ ਉਨ੍ਹਾਂ ਦੀ ਇਕ ਸਾਲ ਦੀ ਧੀ ਦੀ ਮੌਤ ਹੋ ਗਈ।

ਪੁਲਸ ਮੁਤਾਬਕ ਗੁਆਂਢੀਆਂ ਨੇ ਮਕਾਨ ਤੋਂ ਧੂੰਆਂ ਨਿਕਲਦੇ ਵੇਖਿਆ ਅਤੇ ਜਦੋਂ ਉੱਥੋਂ ਕੋਈ ਆਵਾਜ਼ ਨਹੀਂ ਆਈ ਤਾਂ ਉਨ੍ਹਾਂ ਨੇ ਪੁਲਸ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਕਾਨ ਦਾ ਦਰਵਾਜ਼ਾ ਤੋੜਨ ਮਗਰੋਂ ਉੱਥੇ ਯਾਸੀਨ ਮਲਿਕ, ਮਹਿਮਾ ਬੇਗਮ ਅਤੇ ਉਨ੍ਹਾਂ ਦੀ ਇਕ ਸਾਲ ਦੀ ਧੀ ਦੀ ਲਾਸ਼ ਮਿਲੀ। ਅਧਿਕਾਰੀ ਮੁਤਾਬਕ ਯਾਸੀਨ ਦੀ ਮਾਂ ਨੂਰਜਹਾਂ ਬੇਗਮ ਗੰਭੀਰ ਰੂਪ ਨਾਲ ਝੁਲਸ ਗਈ, ਜਿਨ੍ਹਾਂ ਨੂੰ ਉਲੁਬੇਰੀਆ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 


author

Tanu

Content Editor

Related News