ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੇ ਕੀ ਹਨ ਫਾਇਦੇ

Friday, Mar 13, 2020 - 07:36 PM (IST)

ਨਵੀਂ ਦਿੱਲੀ (ਇੰਟ.)-ਲਾਰ ਮੂੰਹ 'ਚ ਬਣਨ ਵਾਲਾ ਤਰਲ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰ ਕੇ ਕਈ ਰੋਗਾਂ ਤੋਂ ਬਚਾਉਂਦਾ ਹੈ। ਲਾਰ 'ਚ ਮੌਜੂਦ ਐਂਜਾਈਮ ਭੋਜਨ ਨੂੰ ਪਚਾਉਂਦੇ ਹਨ। ਇਹ ਦੰਦਾਂ ਦਰਮਿਆਨ ਫਸੇ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰੱਖਦੀ ਹੈ। ਮਨੁੱਖੀ ਲਾਰ 98 ਫੀਸਦੀ ਪਾਣੀ ਤੋਂ ਬਣਦੀ ਹੈ ਜਦੋਂਕਿ ਇਸ ਦੇ ਬਾਕੀ 2 ਫੀਸਦੀ ਹਿੱਸੇ 'ਚ ਐਂਜਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧੀ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ 'ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ :-

*ਐਗਜ਼ੀਮਾ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤੱਕ ਲਾਰ ਲਾਉਣ ਨਾਲ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤੱਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਤੱਕ ਲਾਓ।
* ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਹੋਣ ਵਾਲੀ ਫੰਗਲ ਇਨਫੈਕਸ਼ਨ 'ਤੇ ਇਸ ਨੂੰ ਰੋਜ਼ਾਨਾ ਲਾਓ।
* ਅੱਖ ਆਉਣ 'ਤੇ ਦੋ ਦਿਨ ਤੱਕ ਅਤੇ  ਐਲਰਜੀ ਹੋਣ 'ਤੇ 2-3 ਮਹੀਨਿਆਂ ਤੱਕ ਅੱਖਾਂ 'ਚ ਲਾਰ ਨੂੰ ਕੱਜਲ ਵਾਂਗ ਲਾਓ।
* ਪੇਟ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਓ।

ਇਨ੍ਹਾਂ ਕਾਰਣਾਂ ਕਰ ਕੇ ਮੂੰਹ ਦੀ ਲਾਰ ਦੀ ਕਮੀ ਹੁੰਦੀ ਹੈ
ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤੰਬਾਕੂ, ਖੈਣੀ, ਪਾਨ ਅਤੇ ਜਰਦਾ ਖਾਣ 'ਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲੱਗਦਾ ਹੈ, ਜਿਸ ਨਾਲ ਇਹ ਖਤਮ ਹੋ ਜਾਂਦੀ ਹੈ। ਅਜਿਹੇ 'ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁੱਕ ਜਾਂਦਾ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ।
ਵੱਧ ਲਾਰ ਬਣਨਾ ਯਾਨੀ ਪੇਟ ਦੇ ਰੋਗਾਂ ਦਾ ਖਦਸ਼ਾ
ਕੈਂਸਰ ਅਤੇ ਸਟ੍ਰੋਕ ਦਾ ਪਤਾ ਲਾਉਣ ਤੇ ਡੀ. ਐੱਨ. ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਇਸ ਦਾ ਵੱਧ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।


Karan Kumar

Content Editor

Related News