ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਦੇ ਹਨ ਅਨੇਕਾਂ ਫਾਇਦੇ

02/22/2020 9:11:33 PM

ਨਵੀਂ ਦਿੱਲੀ- ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਦੀ ਆਦਤ ਹੁੰਦੀ ਹੈ ਅਤੇ ਬਹੁਤ ਸਾਰੇ ਲੋਕ ਰਾਤ ਨੂੰ ਬਿਸਤਰੇ ’ਤੇ ਜਾਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਂਦੇ ਹਨ ਤਾਂ ਕਿ ਰਾਤ ਨੂੰ ਪਾਚਨ ਸ਼ਕਤੀ ਠੀਕ ਰਹੇ ਅਤੇ ਅਗਲੇ ਦਿਨ ਸਵੇਰੇ ਉਹ ਪੂਰੀ ਤਰ੍ਹਾਂ ਰੀਚਾਰਜ ਹੋ ਕੇ ਜਾਗਣ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਠੀਕ ਪਹਿਲਾਂ ਗ੍ਰੀਨ ਟੀ ਪੀਣ ਦੇ ਕਿੰਨੇ ਫਾਇਦੇ ਹਨ? ਬਹੁਤ ਸਾਰੀਆਂ ਸਟੱਡੀਜ਼ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਅਤੇ ਕਈ ਮਾਹਿਰ ਵੀ ਕਹਿੰਦੇ ਹਨ ਕਿ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣਾ ਕਾਫੀ ਫਾਇਦੇਮੰਦ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਗ੍ਰੀਨ ਟੀ ਵੀ ਤਾਂ ਚਾਹ ਹੀ ਹੈ ਅਤੇ ਇਸ ਨੂੰ ਪੀਣ ਨਾਲ ਨੀਂਦ ਵਿਚ ਦਿੱਕਤ ਹੋਵੇਗੀ ਤਾਂ ਅਜਿਹਾ ਬਿਲਕੁਲ ਨਹੀਂ ਹੈ।

ਚੰਗੀ ਤਰ੍ਹਾਂ ਆਵੇਗੀ ਨੀਂਦ
ਗ੍ਰੀਨ ਟੀ ਵਿਚ ਪਾਏ ਜਾਣ ਵਾਲੇ ਕੰਪਾਊਂਡਸ ਅਤੇ ਐਂਟੀ-ਆਕਸੀਡੈਂਟਸ ਤੁਹਾਡੇ ਸਰੀਰ ਅਤੇ ਦਿਮਾਗ ਦੋਵਾਂ ਨੂੰ ਹੈਲਦੀ ਰੱਖਣ ਵਿਚ ਮਦਦ ਕਰਦੇ ਹਨ। ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।

ਸਟ੍ਰੈੱਸ ਘੱਟ ਕਰਨ ਵਿਚ ਮਦਦਗਾਰ
ਗ੍ਰੀਨ ਟੀ ਵਿਚ ਥੇਨਿਨ ਨਾਂ ਦਾ ਕੰਪਾਊਂਡ ਵੀ ਪਾਇਆ ਜਾਂਦਾ ਹੈ, ਜੋ ਨੀਂਦ ਨੂੰ ਉਤੇਜਿਤ ਕਰਨ ਦੇ ਨਾਲ-ਨਾਲ ਨਰਵਸ ਨੂੰ ਵੀ ਸ਼ਾਂਤ ਕਰਨ ਦਾ ਕੰਮ ਕਰਦਾ ਹੈ। ਜਦੋਂ ਤੁਹਾਡੀਆਂ ਨਸਾਂ ਸ਼ਾਂਤ ਹੋ ਜਾਂਦੀਆਂ ਹਨ ਤਾਂ ਸਟ੍ਰੈੱਸ ਘੱਟ ਹੁੰਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।

ਸਲੀਪ ਕੁਆਲਿਟੀ ਬਿਹਤਰ
ਗ੍ਰੀਨ ਟੀ ਵਿਚ ਕੈਫੀਨ ਘੱਟ ਹੁੰਦੀ ਹੈ, ਜਿਸ ਨਾਲ ਥਕਾਵਟ ਅਤੇ ਸਟ੍ਰੈੱਸ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਤੁਹਾਡੀ ਨੀਂਦ ਦੀ ਕੁਆਲਿਟੀ ਚੰਗੀ ਹੁੰਦੀ ਹੈ ਅਤੇ ਤੁਸੀਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ।

ਮੈਟਾਬੋਲਿਜ਼ਮ ਬਿਹਤਰ
ਹੈਲਥ ਮਾਹਿਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾਂ ਜੇ ਤੁਸੀਂ ਗ੍ਰੀਨ ਟੀ ਜਾਂ ਕੈਮੋਮਾਈਲ ਟੀ ਵਰਗੀ ਡ੍ਰਿੰਕਸ ਦਾ ਸੇਵਨ ਕਰੋ, ਜਿਸ ਵਿਚ ਕੈਫੀਨ ਦੀ ਮਾਤਰਾ ਬੇਹੱਦ ਘੱਟ ਹੁੰਦੀ ਹੈ ਤਾਂ ਇਸ ਨਾਲ ਨਾ ਸਿਰਫ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਸਗੋਂ ਤੁਹਾਡਾ ਮੈਟਾਬੋਲਿਜ਼ਮ ਵੀ ਬਿਹਤਰ ਹੁੰਦਾ ਹੈ।

ਬ੍ਰੇਨ ਫੰਕਸ਼ਨ ਹੋਵੇਗਾ ਬਿਹਤਰ, ਤੁਸੀਂ ਬਣੋਗੇ ਸਮਾਰਟ
ਸਟੱਡੀਜ਼ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਗ੍ਰੀਨ ਟੀ ਵਿਚ ਮੌਜੂਦ ਕੈਫੀਨ ਬ੍ਰੇਨ ਨੂੰ ਉਤੇਜਿਤ ਕਰਨ ਦਾ ਕੰਮ ਕਰਦੀ ਹੈ, ਜਿਸ ਨਾਲ ਬ੍ਰੇਨ ਬਿਹਤਰ ਫੰਕਸ਼ਨ ਕਰਨ ਲੱਗਦਾ ਹੈ। ਅਜਿਹੇ ਵਿਚ ਜੇ ਤੁਸੀਂ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਂਦੇ ਹੋ ਤਾਂ ਤੁਸੀਂ ਹੋਰ ਸਮਾਰਟ ਬਣਦੇ ਹੋ।

ਫੈਟ ਘਟੇਗੀ
ਜੇ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਵਿਚ ਵੀ ਗ੍ਰੀਨ ਟੀ ਮਦਦਗਾਰ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਸਰੀਰ ਵਿਚ ਮੌਜੂਦ ਫੈਟ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ ਅਤੇ ਤੁਹਾਡਾ ਭਾਰ ਘੱਟ ਹੁੰਦਾ ਹੈ।

ਕੈਂਸਰ ਦਾ ਖਤਰਾ ਹੋਵੇਗਾ ਘੱਟ
ਬਹੁਤ ਸਾਰੀਆਂ ਸਟੱਡੀਜ਼ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜੇ ਰਾਤ ਨੂੰ ਗ੍ਰੀਨ ਟੀ ਪੀਓ ਤਾਂ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਕੋਲੋਰੈਕਟਲ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।


Baljit Singh

Content Editor

Related News