ਭਾਰਤ ਇਲੈਕਟ੍ਰਾਨਿਕਸ ਲਿਮਟਿਡ ''ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

Wednesday, Nov 25, 2020 - 11:23 AM (IST)

ਭਾਰਤ ਇਲੈਕਟ੍ਰਾਨਿਕਸ ਲਿਮਟਿਡ ''ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨੇ 549 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦਾ ਅੱਜ ਯਾਨੀ ਕਿ 25 ਨਵੰਬਰ ਨੂੰ ਆਖ਼ਰੀ ਮੌਕਾ ਹੈ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://bel-india.in/  'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਤਹਿਤ ਟ੍ਰੇਨੀ ਇੰਜੀਨੀਅਰ ਅਤੇ ਪ੍ਰਾਜੈਕਟ ਇੰਜੀਨੀਅਰ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 

ਅਹੁਦਿਆਂ ਦਾ ਵੇਰਵਾ—
ਟ੍ਰੇਨੀ ਇੰਜੀਨੀਅਰ- ਕੁੱਲ 426 ਅਹੁਦੇ
ਪ੍ਰਾਜੈਕਟ ਇੰਜੀਨੀਅਰ- ਕੁੱਲ 123 ਅਹੁਦੇ

ਉਮਰ ਹੱਦ—
ਟ੍ਰੇਨੀ ਇੰਜੀਨੀਅਰ- 25 ਸਾਲ
ਪ੍ਰਾਜੈਕਟ ਇੰਜੀਨੀਅਰ- 28 ਸਾਲ 

ਸਿੱਖਿਅਕ ਯੋਗਤਾ—
ਭਾਰਤ ਇਲੈਕਟ੍ਰਾਨਿਕਸ ਲਿਮਟਿਡ ਭਰਤੀ 2020 ਲਈ ਸਾਰੇ ਅਹੁਦਿਆਂ ਲਈ ਵੱਖ-ਵੱਖ ਸਿੱਖਿਅਕ ਯੋਗਤਾ ਤੈਅ ਕੀਤੀ ਗਈ ਹੈ। 

ਅਰਜ਼ੀ ਫ਼ੀਸ—
ਟ੍ਰੇਨੀ ਇੰਜੀਨੀਅਰ ਅਹੁਦਿਆਂ ਲਈ- 200 ਰੁਪਏ
ਪ੍ਰਾਜੈਕਟ ਇੰਜੀਨੀਅਰ ਅਹੁਦਿਆਂ ਲਈ- 500 ਰੁਪਏ
ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ. ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਨਹੀਂ ਦੇਣੀ ਹੋਵੇਗੀ।

ਇੰਝ ਹੋਵੇਗੀ ਚੋਣ—
ਭਾਰਤ ਇਲੈਕਟ੍ਰਾਨਿਕਸ ਲਿਮਟਿਡ ਵਲੋਂ ਕੱਢੀਆਂ ਗਈਆਂ ਭਰਤੀਆਂ ਲਈ ਉਮੀਦਵਾਰਾਂ ਦੀ ਚੋਣ ਸਿੱਖਿਅਕ ਯੋਗਤਾ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।


author

Tanu

Content Editor

Related News