ਜੰਮੂ-ਕਸ਼ਮੀਰ ''ਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ: ਉਮਰ ਅਬਦੁੱਲਾ

Thursday, Nov 19, 2020 - 12:19 AM (IST)

ਜੰਮੂ-ਕਸ਼ਮੀਰ ''ਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ: ਉਮਰ ਅਬਦੁੱਲਾ

ਸ਼੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੀਆਂ ਚੋਣਾਂ ਕਰਵਾਉਣ ਦਾ ਕੀ ਤਰਕ ਹੈ ਜਦੋਂ ਉਮੀਦਵਾਰਾਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੈਰ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਭਾਜਪਾ ਦੀ ਸਹਾਇਤਾ ਕਰਨ ਲਈ ਕੁੱਝ ਵੀ ਕਰਨ ਨੂੰ ਤਿਆਰ ਹੈ।

ਅਬਦੁੱਲਾ ਨੇ ਟਵੀਟ ਕੀਤਾ, “ਜੰਮੂ-ਕਸ਼ਮੀਰ 'ਚ ਕਿਸ ਪ੍ਰਕਾਰ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ? ਕੀ ਇਹੀ ਉਹ ਸੁਰੱਖਿਅਤ ਅਤੇ ਅੱਤਵਾਦ ਅਜ਼ਾਦ ਜੰਮੂ-ਕਸ਼ਮੀਰ ਹੈ ਜਿਸ ਬਾਰੇ ਗ੍ਰਹਿ ਮੰਤਰੀ ਨੇ ਕੱਲ ਟਵੀਟ ਕੀਤਾ ਸੀ।” ਉਨ੍ਹਾਂ ਕਿਹਾ ਕਿ ਭਾਜਪਾ ਦੀ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਲਾਕਅਪ 'ਚ ਬੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਇੱਕ ਹੋਰ ਟਵੀਟ 'ਚ ਕਿਹਾ, “ਜੰਮੂ ਕਸ਼ਮੀਰ ਪ੍ਰਸ਼ਾਸਨ, ਭਾਜਪਾ ਦੀ ਸਹਾਇਤਾ ਕਰਨ ਲਈ ਸਰਹੱਦ ਤੋਂ  ਪਰੇ ਜਾ ਰਿਹਾ ਹੈ ਅਤੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੇ ਵਿਰੋਧੀ ਦਲਾਂ ਦੇ ਉਮੀਦਵਾਰਾਂ ਨੂੰ ਲਾਕਅਪ 'ਚ ਬੰਦ ਕੀਤਾ ਜਾ ਰਿਹਾ ਹੈ। ਜੇਕਰ ਚੋਣ ਪ੍ਰਚਾਰ ਲਈ ਸੁਰੱਖਿਆ ਦੀ ਸਥਿਤੀ ਅਨੁਕੂਲ ਨਹੀਂ ਹੈ ਤਾਂ ਚੋਣਾਂ ਕਰਵਾਉਣ ਦੀ ਕੀ ਜ਼ਰੂਰਤ ਹੈ।”
 


author

Inder Prajapati

Content Editor

Related News