ਇੰਸਾਨ ਹੋਣ ਦੇ ਨਾਤੇ ਮੇਰੇ ਤੋਂ ਵੀ ਹੋ ਸਕਦੀਆਂ ਹਨ ਗਲਤੀਆਂ: PM ਮੋਦੀ

10/08/2020 1:35:57 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 7 ਅਕਤੂਬਰ ਦਾ ਦਿਨ ਬਹੁਤ ਹੀ ਖਾਸ ਹੈ, ਕਿਉਂਕਿ ਇਸ ਦਿਨ 2001 'ਚ ਪਹਿਲੀ ਵਾਰ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ। ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੱਕ ਦੇ 19 ਸਾਲ ਦੇ ਸਫਰ 'ਤੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਦੇ ਇਤਿਹਾਸਕ ਫੈਸਲਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਜਿਸ ਤੋਂ ਬਾਅਦ ਦੇਰ ਰਾਤ ਪੀ.ਐੱਮ. ਮੋਦੀ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ।  ਨਾਲ ਹੀ ਟਵੀਟ ਕਰ ਆਪਣੇ ਮਨ ਦੀ ਗੱਲ ਕਹੀ।

ਪੀ.ਐੱਮ. ਮੋਦੀ ਨੇ ਟਵਿੱਟਰ 'ਤੇ ਲਿਖਿਆ ਕਿ ਬਚਪਨ ਤੋਂ ਮੇਰੇ ਮਨ 'ਚ ਇੱਕ ਗੱਲ ਰਹੀ ਕਿ ਜਨਤਾ ਰੱਬ ਦਾ ਰੂਪ ਹੁੰਦੀ ਹੈ ਅਤੇ ਲੋਕਤੰਤਰ 'ਚ ਰੱਬ ਦੀ ਤਰ੍ਹਾਂ ਹੀ ਸ਼ਕਤੀਮਾਨ ਹੁੰਦੀ ਹੈ। ਇੰਨੇ ਲੰਬੇ ਸਮੇਂ ਤੱਕ ਦੇਸ਼ਵਾਸੀਆਂ ਨੇ ਮੈਨੂੰ ਜਿਹੜੀਆਂ ਜ਼ਿੰਮੇਦਾਰੀਆਂ ਸੌਂਪੀਆਂ ਹਨ, ਉਨ੍ਹਾਂ ਨੂੰ ਨਿਭਾਉਣ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜਿਸ ਤਰ੍ਹਾਂ ਦੇਸ਼ ਦੇ ਕੋਨੇ-ਕੋਨੇ ਤੋਂ ਤੁਸੀਂ ਅਸ਼ੀਰਵਾਦ ਅਤੇ ਪ੍ਰੇਮ ਦਿੱਤਾ ਹੈ, ਉਸਦਾ ਧੰਨਵਾਦ ਕਰਨ ਲਈ ਅੱਜ ਮੇਰੇ ਸ਼ਬਦਾਂ ਦੀ ਸ਼ਕਤੀ ਘੱਟ ਪੈ ਰਹੀ ਹੈ। ਦੇਸ਼ ਸੇਵਾ, ਗਰੀਬਾਂ ਦੇ ਕਲਿਆਣ ਅਤੇ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਜਾਣ ਦਾ ਸਾਡੇ ਸਾਰਿਆਂ ਦਾ ਜਿਹੜਾ ਸੰਕਲਪ ਹੈ, ਉਸ ਨੂੰ ਤੁਹਾਡਾ ਅਸ਼ੀਰਵਾਦ, ਤੁਹਾਡਾ ਪ੍ਰੇਮ ਹੋਰ ਮਜ਼ਬੂਤ ਕਰੇਗਾ। 
 


Inder Prajapati

Content Editor

Related News