ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ''ਚ ''ਆਪ'' ਦਾ ਆਉਣਾ ਦੇਸ਼ ਹਿੱਤ ''ਚ ਨਹੀਂ : ਅਨਿਲ ਵਿਜ

Saturday, Apr 30, 2022 - 04:50 PM (IST)

ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ''ਚ ''ਆਪ'' ਦਾ ਆਉਣਾ ਦੇਸ਼ ਹਿੱਤ ''ਚ ਨਹੀਂ : ਅਨਿਲ ਵਿਜ

ਗੁਰੂਗ੍ਰਾਮ (ਵਾਰਤਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਪੰਜਾਬ ਇਕ ਸਰਹੱਦੀ ਸਟੇਟ ਹੈ, ਬਾਰਡਰ ਸਟੇਟ 'ਚ ਆਮ ਆਦਮੀ ਪਾਰਟੀ (ਆਪ) ਦਾ ਆਉਣਾ ਦੇਸ਼ ਦੇ ਹਿੱਤ 'ਚ ਨਹੀਂ ਹੈ, ਕਿਉਂਕਿ 'ਆਪ' ਨਾਲ ਜੁੜੇ ਲੋਕਾਂ ਦੇ ਚਰਿੱਤ 'ਤੇ ਪ੍ਰਸ਼ਨ ਚਿੰਨ੍ਹ ਹੈ ਕਿ ਇਹ ਕੁਝ ਲੋਕਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਉਸ ਦੇ ਨਤੀਜੇ ਸਾਹਮਣੇ ਆ ਗਏ ਹਨ। ਲੋਕ ਸੜਕਾਂ 'ਤੇ ਹਥਿਆਰ ਲੈ ਕੇ ਆਪਸ 'ਚ ਲੜਨ ਲੱਗ ਗਏ ਹਨ, ਇਹ ਬਹੁਤ ਖ਼ਤਰਨਾਕ ਹੈ ਅਤੇ ਬਹੁਤ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ, ਕੇਂਦਰ ਸਰਕਾਰ 'ਤੇ ਭਰੋਸਾ ਰੱਖਣਾ ਚਾਹੀਦਾ, ਅਸੀਂ ਆਪਣੇ ਦੇਸ਼ 'ਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਿਲਕੁਲ ਨਹੀਂ ਹੋਣ ਦੇਵਾਂਗੇ।

ਇਹ ਵੀ ਪੜ੍ਹੋ : 3 ਦੇਸ਼ਾਂ ਦੀ ਯਾਤਰਾ ਦੌਰਾਨ 25 ਪ੍ਰੋਗਰਾਮਾਂ 'ਚ ਹੋਣਗੇ ਸ਼ਾਮਲ PM ਮੋਦੀ : ਸਰਕਾਰੀ ਸੂਤਰ

ਵਿਜ ਅੱਜ ਯਾਨੀ ਸ਼ਨੀਵਾਰ ਨੂੰ ਗੁਰੂਗ੍ਰਾਮ 'ਚ ਪੱਤਰਕਾਰਾਂ ਵਲੋਂ ਪਟਿਆਲਾ 'ਚ ਹੋਈ ਹਿੰਸਕ ਘਟਨਾ ਦੇ ਸੰਬੰਧ 'ਚ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਕਰਨਾਲ ਦੇ ਕਲਹੇੜੀ ਪਿੰਡ ਦੇ ਸਕੂਲ 'ਚ ਦਲਿਤ ਬੱਚਿਆਂ ਨੂੰ ਰੋਕਣ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਕਿਸੇ ਬੱਚੇ ਨੂੰ, ਭਾਵੇਂ ਉਹ ਜਿਸ ਧਰਮ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਭਾਸ਼ਾ ਦਾ ਹੋਵੇ, ਕਿਸੇ ਖੇਤਰ ਦਾ ਹੋਵੇ, ਕੋਈ ਰੋਕ ਨਹੀਂ ਸਕਦਾ, ਕਿਉਂਕਿ ਸਾਡੀ ਸਰਕਾਰ ਇਨ੍ਹਾਂ ਚੀਜ਼ਾਂ ਨੂੰ ਮਾਨਤਾ ਨਹੀਂ ਦਿੰਦੀ। ਹਰ ਭਾਰਤੀ ਦਾ ਇਸ ਦੇਸ਼ ਦੀਆਂ ਸੰਪਤੀਆਂ 'ਤੇ ਪੂਰਾ ਅਧਿਕਾਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News