ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ

Friday, Dec 13, 2024 - 12:38 PM (IST)

ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ

ਨੈਸ਼ਨਲ ਡੈਸਕ- ਇਕ ਭਿਖਾਰਣ ਕੋਲੋਂ 75 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਜਦੋਂ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਉਸ ਦੀ ਇਕ ਹਫ਼ਤੇ ਦੀ ਕਮਾਈ ਹੈ। ਇਹ ਸੁਣ ਕੇ ਅਧਿਕਾਰੀ ਹੈਰਾਨ ਰਹਿ ਗਏ। ਦਰਅਸਲ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਲੜੀ ਤਹਿਤ ਟੀਮ ਜਦੋਂ ਭੀਖ ਮੰਗ ਰਹੀ ਇਕ ਔਰਤ ਨੂੰ ਰੈਸਕਿਊ ਕਰਨ ਪਹੁੰਚੀ ਤਾਂ ਉਸ ਦੀ ਸਾੜੀ ਦੇ ਪੱਲੂ ਵਿਚ 75,748 ਰੁਪਏ ਕੈਸ਼ ਮਿਲੇ। ਜਦੋਂ ਔਰਤ ਨੂੰ ਇੰਨੇ ਪੈਸੇ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਉਸ ਦੀ ਇਕ ਹਫ਼ਤੇ ਦੀ ਕਮਾਈ ਹੈ। ਔਰਤ ਨੇ ਦੱਸਿਆ ਕਿ ਉਹ ਆਮ ਤੌਰ 'ਤੇ ਇਹ ਰਕਮ 10-15 ਦਿਨਾਂ 'ਚ ਇਕੱਠੀ ਕਰ ਲੈਂਦੀ ਹੈ। ਔਰਤ ਦਾ ਦਾਅਵਾ ਸੁਣ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਔਰਤ ਬੜਾ ਗਣਪਤੀ ਨੇੜੇ ਸਥਿਤ ਸ਼ਨੀ ਮੰਦਰ ਕੋਲ ਭੀਖ ਮੰਗਦੀ ਹੈ। ਉਸ ਕੋਲ 1 ਰੁਪਏ ਤੋਂ ਲੈ ਕੇ 500 ਰੁਪਏ ਤਕ ਦੇ ਨੋਟ ਸਨ। ਔਰਤ ਕੋਲੋਂ 500 ਦੇ 22 ਨੋਟ, 200 ਦੇ 18 ਨੋਟ, 100 ਦੇ 423 ਨੋਟ ਅਤੇ 50 ਰੁਪਏ ਦੇ 174 ਨੋਟ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਧੀ ਨਾਲ ਹੋਈ ਸੀ ਦਰਿੰਦਗੀ, ਕੁਵੈਤ ਤੋਂ ਭਾਰਤ ਆ ਪਿਤਾ ਨੇ ਲਿਆ ਬਦਲਾ, ਜਾਣੋ ਪੂਰਾ ਮਾਮਲਾ

ਇੰਨਾ ਹੀ ਨਹੀਂ ਉਸ ਕੋਲ 20 ਅਤੇ 10 ਰੁਪਏ ਦੇ ਨੋਟਾਂ ਤੋਂ ਇਲਾਵਾ 10, 5, 2 ਅਤੇ 1 ਰੁਪਏ ਦੇ ਸਿੱਕੇ ਵੀ ਸਨ। ਔਰਤ ਕੋਲੋਂ ਮਿਲੇ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਉਸ ਨੂੰ ਸੇਵਾਧਾਮ ਆਸ਼ਰਮ ਭੇਜ ਦਿੱਤਾ ਗਿਆ ਹੈ। ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਾਜੈਕਟ ਅਫ਼ਸਰ ਦਿਨੇਸ਼ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ 'ਤੇ ਫਰਵਰੀ ਮਹੀਨੇ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News