ਪਹਿਲਾਂ ਸੱਸ ਨਾਲ ਕੀਤਾ ਬਲਾਤਕਾਰ ਅਤੇ ਫਿਰ...

Monday, Oct 26, 2015 - 12:05 PM (IST)

ਪਹਿਲਾਂ ਸੱਸ ਨਾਲ ਕੀਤਾ ਬਲਾਤਕਾਰ ਅਤੇ ਫਿਰ...

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ''ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੇ ਹੋਏ ਜੁਆਈ ਨੇ ਆਪਣੇ ਜੀਜੇ ਨਾਲ ਮਿਲ ਕੇ ਸੱਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਕੇ ਇੰਟਰਨੈੱਟ ''ਤੇ ਪਾਉਣ ਦੀ ਧਮਕੀ ਦਿੱਤੀ। ਪੀੜਤ ਪੱਖ ਦੀ ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਨਵਾਬਾਦ ਥਾਣੇ ਦੇ ਅਧੀਨ ਗੋਵਿੰਦ ਚੌਰਾਹੇ ''ਤੇ ਰਹਿਣ ਵਾਲੀ ਔਰਤ ਦਾ ਪਤੀ ਝਾਂਸੀ ਤੋਂ ਬਾਹਰ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੌਸ਼ਣ ਕਰਦਾ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਪੇਕੇ ਸੁੱਟਾ ਗੁਰਸਰਾਏ ''ਚ ਭਰਾ ਦੇ ਲੜਕੇ ਦਾ ਜਨਮਦਿਨ ਪ੍ਰੋਗਰਾਮ ਸੀ। ਇਸ ''ਚ ਸ਼ਾਮਲ ਹੋਣ ਲਈ ਉਹ ਆਪਣੇ ਪਤੀ ਨਾਲ ਗਈ ਸੀ।
ਪੇਕੇ ਤੋਂ ਉਸ ਦਾ ਪਤੀ ਮਜ਼ਦੂਰੀ ਕਰਨ ਚੱਲਾ ਗਿਆ ਅਤੇ ਉਹ ਪੇਕੇ ਹੀ ਰੁਕ ਗਈ। ਬਾਅਦ ''ਚ ਉਸ ਦਾ ਜੁਆਈ ਲਲਿਤਪੁਰ ਵਾਸੀ ਵਿਜੇ ਕੁਮਾਰ ਰਾਤ 9 ਵਜੇ ਉਸ ਦੇ ਪੇਕੇ ਸੁੱਟਾ ਪੁੱਜਿਆ ਅਤੇ ਕਿਹਾ,''''ਸਹੁਰਾ ਜੀ ਝਾਂਸੀ ਪੁੱਜ ਗਏ ਹਨ, ਤੁਹਾਨੂੰ ਬੁਲਾਇਆ ਹੈ।'''' ਔਰਤ ਜੁਆਈ ਨਾਲ ਇਕ ਬੱਸ ''ਚ ਸਵਾਰ ਹੋ ਕੇ ਝਾਂਸੀ ਆ ਗਈ। ਜੁਆਈ ਨੇ ਉਸ ਨੂੰ ਗੋਵਿੰਦ ਚੌਰਾਹਾ ਸਥਿਤ ਉਸ ਦੇ ਘਰ ਨਾ ਲਿਜਾ ਕੇ ਤਹਿਸੀਲ ਦਫਤਰ ਦੇ ਪਿਛੇ ਰਹਿਣ ਵਾਲੇ ਮਧੁਕਰ ਨਿਰੰਜਨ ਦੇ ਮਕਾਨ ''ਚ ਲੈ ਗਿਆ। ਮਧੁਕਰ ਔਰਤ ਦੇ ਜੁਆਈ ਦਾ ਜੀਜਾ ਹੈ। ਰਾਤ ਨੂੰ ਦੋਹਾਂ ਨੇ ਚਾਕੂ ਦਿਖਾ ਕੇ ਧਮਕਾਉਂਦੇ ਹੋਏ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਮੋਬਾਈਲ ''ਤੇ ਅਸ਼ਲੀਲ ਵੀਡੀਓ ਬਣਾ ਲਿਆ। ਇਸ ਤੋਂ ਬਾਅਦ ਜੁਆਈ ਵੀਡੀਓ ਕਲਿੱਪ ਨੂੰ ਇੰਟਰਨੈੱਟ ''ਤੇ ਪਾਉਣ ਦੀ ਧਮਕੀ ਦਿੰਦੇ ਹੋਏ ਗੋਵਿੰਦ ਚੌਰਾਹੇ ''ਤੇ ਛੱਡ ਕੇ ਦੌੜ ਗਿਆ। ਪਤੀ ਕੰਮ ਤੋਂ ਆ ਕੇ ਜਦੋਂ ਘਰ ਆਇਆ ਤਾਂ ਉਦੋਂ ਔਰਤ ਨੇ ਉਸ ਨੂੰ ਆਪਬੀਤੀ ਸੁਣਾਈ। ਪਤੀ ਨਾਲ ਥਾਣੇ ਪੁੱਜੀ ਅਤੇ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਥਾਣਾ ਨਵਾਬਾਦ ਪੁਲਸ ਨੂੰ ਕੀਤੀ। ਪੁਲਸ ਨੇ ਬਲਾਤਕਾਰ ਦੇ ਦੋਸ਼ੀ ਵਿਜੇ ਅਤੇ ਮਧੁਕਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਪੀੜਤਾ ਨੂੰ ਡਾਕਟਰੀ ਜਾਂਚ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News