'ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ', US 'ਚ PM ਮੋਦੀ ਦੇ ਪਹੁੰਚਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਕੀਤਾ ਸਵਾਗਤ
Saturday, Jun 17, 2023 - 10:03 PM (IST)
ਵਾਸ਼ਿੰਗਟਨ : ਅਮਰੀਕਾ ਦੇ ਸਿਖਰਲੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਹਫ਼ਤੇ ਅਮਰੀਕਾ ਦੇ ਸਰਕਾਰੀ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਸਵਾਗਤ ਲਈ ਵੀਡੀਓ ਸੰਦੇਸ਼ਾਂ ਦੀ ਇਕ ਲੜੀ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਥਮ ਮਹਿਲਾ ਜਿਲ ਬਾਈਡੇਨ ਦੇ ਸੱਦੇ 'ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਜੋਅ ਬਾਈਡੇਨ ਤੇ ਉਨ੍ਹਾਂ ਦੀ ਪਤਨੀ 22 ਜੂਨ ਨੂੰ ਇਕ ਸਰਕਾਰੀ ਡਿਨਰ ਲਈ ਮੋਦੀ ਦੀ ਮੇਜ਼ਬਾਨੀ ਕਰਨਗੇ। ਮੋਦੀ 22 ਜੂਨ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ 23 ਜੂਨ ਨੂੰ ਵਾਸ਼ਿੰਗਟਨ ਵਿੱਚ ਇੰਟਰਨੈਸ਼ਨਲ ਟ੍ਰੇਡ ਸੈਂਟਰ ਅਤੇ ਰੋਨਾਲਡ ਰੀਗਨ ਬਿਲਡਿੰਗ ਵਿੱਚ ਦੇਸ਼ ਭਰ ਤੋਂ ਭਾਰਤੀ-ਅਮਰੀਕੀਆਂ ਦੇ ਇਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਇਹ ਇਤਿਹਾਸਕ ਪਲ ਹੈ।
ਇਹ ਵੀ ਪੜ੍ਹੋ : PM ਮੋਦੀ ਦਾ ਸਰਕਾਰੀ ਦੌਰਾ ਭਾਰਤ-ਅਮਰੀਕਾ ਸਬੰਧਾਂ ਲਈ ਸਾਬਤ ਹੋਵੇਗਾ ਮੀਲ ਪੱਥਰ : ਰਾਜਦੂਤ ਸੰਧੂ
ਮੈਨੂੰ ਭਵਿੱਖ 'ਚ ਹੋਰ ਤਰੱਕੀ ਹੋਣ ਦੀ ਉਮੀਦ
ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਰੌਬਰਟ ਮੇਨੇਂਡੇਜ਼ ਨੇ ਇਕ ਵੀਡੀਓ ਸੰਦੇਸ਼ ਵਿੱਚ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਦਾ ਵਾਸ਼ਿੰਗਟਨ ਡੀਸੀ ਵਿੱਚ ਸਵਾਗਤ ਕਰਨ ਲਈ ਆਪਣੇ ਗ੍ਰਹਿ ਰਾਜ ਵਿੱਚ ਜੀਵੰਤ ਅਤੇ ਮਹੱਤਵਪੂਰਨ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਸ਼ਾਮਲ ਹੋਣਾ ਚਾਹਾਂਗਾ।" ਪ੍ਰਧਾਨ ਮੰਤਰੀ ਦਾ ਰਾਜ ਇਹ ਦੌਰਾ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਇਕ ਅਹਿਮ ਪਲ ਹੈ।'' ਮੇਨੇਂਡੇਜ਼ ਨੇ ਕਿਹਾ, ''ਵਪਾਰਕ ਅਤੇ ਆਰਥਿਕ ਸਬੰਧਾਂ ਤੋਂ ਲੈ ਕੇ ਸਾਡੇ ਸੁਰੱਖਿਆ ਸਹਿਯੋਗ ਅਤੇ ਸਾਡੇ ਲੋਕਾਂ ਦੇ ਆਪਸੀ ਸਬੰਧਾਂ ਤੱਕ, ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਬਹੁਤ ਮਹੱਤਵਪੂਰਨ ਹਨ। ਅਸੀਂ ਹਾਲ ਹੀ ਦੇ ਸਾਲਾਂ ਵਿੱਚ (ਸਬੰਧਾਂ 'ਚ) ਬਹੁਤ ਤਰੱਕੀ ਕੀਤੀ ਹੈ ਅਤੇ ਮੈਂ ਭਵਿੱਖ ਵਿੱਚ ਹੋਰ ਤਰੱਕੀ ਦੀ ਉਮੀਦ ਕਰਦਾ ਹਾਂ।''
ਇਹ ਵੀ ਪੜ੍ਹੋ : ਹਥਿਆਰਬੰਦ ਬਲਾਂ ਨੂੰ ਉੱਨਤ ਤਕਨੀਕ ਨਾਲ ਲੈਸ ਕਰ ਰਹੀ ਹੈ ਸਰਕਾਰ : ਰਾਜਨਾਥ
ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ
ਡੇਲਾਵੇਅਰ ਦੇ ਗਵਰਨਰ ਜੌਹਨ ਕਾਰਨੀ ਨੇ ਵੀਡੀਓ ਸੰਦੇਸ਼ 'ਚ ਕਿਹਾ, “ਹੈਲੋ, ਪ੍ਰਧਾਨ ਮੰਤਰੀ ਮੋਦੀ, ਮੈਂ ਡੇਲਾਵੇਅਰ ਦੇ ਗਵਰਨਰ ਜੌਹਨ ਕਾਰਨੀ ਹਾਂ। ਮੈਂ ਇਸ ਮੌਕੇ ਅਮਰੀਕਾ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਵਾਸ਼ਿੰਗਟਨ ਡੀਸੀ ਵਿੱਚ ਤੁਹਾਨੂੰ ਵਧੀਆ ਲੱਗੇਗਾ। ਇਹ ਦੌਰਾ ਭਾਰਤ ਅਤੇ ਅਮਰੀਕਾ ਦਰਮਿਆਨ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਕ ਹੋਰ ਅਹਿਮ ਕਦਮ ਹੋਵੇਗਾ।”
ਸੰਸਦ ਮੈਂਬਰ ਟਰੌਏ ਏ. ਕਾਰਟਰ ਨੇ ਕਿਹਾ ਕਿ ਉਹ ਸੰਸਦ ਦੇ ਸਾਂਝੇ ਸੈਸ਼ਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦੀ ਬਹੁਤ ਉਡੀਕ ਕਰ ਰਹੇ ਹਨ। ਕੰਸਾਸ ਦੀ ਗਵਰਨਰ ਲੌਰਾ ਕੈਲੀ ਨੇ ਇਸ ਨੂੰ ਇਤਿਹਾਸਕ ਦੌਰਾ ਦੱਸਿਆ। ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਸੋਸ਼ਲ ਮੀਡੀਆ ਅਤੇ ਟਵਿੱਟਰ ਰਾਹੀਂ ਸਵਾਗਤ ਦੇ ਸੰਦੇਸ਼ ਭੇਜ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾਰੀ ਕੁਝ ਸੰਦੇਸ਼ਾਂ 'ਚ ਕਿਹਾ ਗਿਆ ਹੈ, "ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ", "ਇਸ ਸੁੰਦਰ ਸ਼ਹਿਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਹੈ", "ਭਾਰਤ-ਅਮਰੀਕਾ ਸਬੰਧਾਂ ਵਿਸ਼ਵ ਭਲਾਈ ਲਈ ਵਰਤੀ ਜਾਣ ਵਾਲੀ ਤਾਕਤ ਹੈ" ਅਤੇ “ਭਾਰਤੀ-ਅਮਰੀਕੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰੇਰਣਾਦਾਇਕ ਅਗਵਾਈ ‘ਤੇ ਬਹੁਤ ਮਾਣ ਹੈ।”
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।