ਮੰਦਰ ''ਚ ਹਵਨ ਦੌਰਾਨ ਮਧੂ ਮੱਖੀਆਂ ਦਾ ਹਮਲਾ, 2 ਦੀ ਮੌਤ
Monday, Feb 05, 2018 - 04:00 PM (IST)
ਇਰੋਡ— ਤਾਮਿਲਨਾਡੂ ਦੇ ਇਰੋਡ ਜ਼ਿਲੇ ਦੇ ਜੰਬਈ ਪਿੰਡ ਦੇ ਇਕ ਮੰਦਰ 'ਚ ਮਧੂ ਮੱਖੀਆਂ ਦੇ ਹਮਲੇ 'ਚ 2 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੰਦਰ 'ਚ ਕੁਝ ਧਾਰਮਿਕ ਰਸਮ (ਹਵਨ) ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਰਸਮ ਰੋਕ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਇੱਥੋਂ 30 ਕਿਲੋਮੀਟਰ ਦੂਰ ਮੁਨੀਯੱਪਨ ਮੰਦਰ ਕੈਂਪਸ 'ਚ ਐਤਵਾਰ ਨੂੰ ਇਸ ਧਾਰਮਿਕ ਰਸਮ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਮੌਕੇ ਕਈ ਸ਼ਰਧਾਲੂ ਉੱਥੇ ਮੌਜੂਦ ਸਨ। ਅੱਗ 'ਚੋਂ ਨਿਕਲਣ ਵਾਲਾ ਧੂੰਆਂ ਨਜ਼ਦੀਕ ਦੇ ਇਕ ਬਰਗਦ ਦੇ ਦਰੱਖਤ ਤੱਕ ਗਿਆ, ਜਿਸ 'ਤੇ ਮਧੂ ਮੱਖੀਆਂ ਦਾ ਇਕ ਵੱਡਾ ਛੱਤਾ ਸੀ।
ਇਸ 'ਤੇ ਮਧੂ ਮੱਖੀਆਂ ਨੇ ਸ਼ਰਧਾਲੂਆਂ 'ਤੇ ਹਮਲਾ ਕਰ ਦਿੱਤਾ, ਜਿਸ 'ਚ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ 2 ਪੁਰਸ਼ ਸ਼ਰਧਾਲੂਆਂ ਦੀ ਐਤਵਾਰ ਸ਼ਾਮਲ ਮੌਤ ਹੋ ਗਈ। ਘਟਨਾ ਤੋਂ ਬਾਅਦ ਧਾਰਮਿਕ ਰਸਮ ਰੋਕ ਦਿੱਤੀ ਗਈ।
