ਜੋੜੇ ਦੀ ਰਾਤੋ-ਰਾਤ ਖੁੱਲ੍ਹੀ ਕਿਸਮਤ! 6 ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਿਲੇ 4 ਹੀਰੇ

Friday, Oct 02, 2026 - 08:53 PM (IST)

ਜੋੜੇ ਦੀ ਰਾਤੋ-ਰਾਤ ਖੁੱਲ੍ਹੀ ਕਿਸਮਤ! 6 ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮਿਲੇ 4 ਹੀਰੇ

ਪੰਨਾ (ਮੱਧ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਝਾਂਸੀ ਦੀ ਰਹਿਣ ਵਾਲੀ ਗੁੱਡੀ ਦੇਵੀ ਅਤੇ ਉਸ ਦੇ ਪਤੀ ਰਾਜਕੁਮਾਰ ਸ਼੍ਰੀਵਾਸ ਦੀ ਕਿਸਮਤ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਖੁੱਲ੍ਹ ਗਈ ਹੈ। ਸੋਸ਼ਲ ਮੀਡੀਆ 'ਤੇ ਪੰਨਾ ਵਿੱਚ ਹੀਰੇ ਮਿਲਣ ਦੀਆਂ ਖ਼ਬਰਾਂ ਦੇਖ ਕੇ ਇਸ ਜੋੜੇ ਨੇ ਆਪਣੇ ਪਰਿਵਾਰ ਸਮੇਤ ਗੁੱਡੀ ਦੇਵੀ ਦੇ ਪੇਕੇ ਪੰਨਾ ਆ ਕੇ ਹੀਰਾ ਖਾਣ ਲਗਾਉਣ ਦਾ ਫੈਸਲਾ ਕੀਤਾ ਸੀ। ਝਾਂਸੀ ਵਿੱਚ ਕੰਮ ਠੀਕ ਨਾ ਚੱਲਣ ਕਰਕੇ ਉਨ੍ਹਾਂ ਨੇ ਪੰਨਾ ਦੀ ਹੀਰੇ ਦੀ ਖਾਣ ਵਿੱਚ ਲਗਾਤਾਰ 6 ਮਹੀਨੇ ਤੱਕ ਕੜੀ ਮਿਹਨਤ ਕੀਤੀ।

ਪੰਨਾ ਦੇ ਸਰਕੋਹਾ ਇਲਾਕੇ ਦੀ ਖਾਣ 'ਚੋਂ ਇਸ ਜੋੜੇ ਨੂੰ ਦੋ ਦਿਨਾਂ ਵਿੱਚ ਕੁੱਲ 4 ਹੀਰੇ ਮਿਲੇ ਹਨ, ਜਿਨ੍ਹਾਂ ਦਾ ਕੁੱਲ ਵਜ਼ਨ 5.16 ਕੈਰੇਟ ਹੈ। ਇਨ੍ਹਾਂ ਵਿੱਚ 1.62 ਅਤੇ 1.29 ਕੈਰੇਟ ਦੇ ਦੋ ਚਮਕਦਾਰ (ਉੱਜਵਲ) ਕਿਸਮ ਦੇ ਹੀਰੇ ਹਨ, ਜਦਕਿ 1.44 ਅਤੇ 0.81 ਕੈਰੇਟ ਦੇ ਦੋ ਮੈਲੇ (ਮੈਲਾ ਕਿਸਮ) ਹੀਰੇ ਸ਼ਾਮਲ ਹਨ। ਇਨ੍ਹਾਂ ਹੀਰਿਆਂ ਦੀ ਕੁੱਲ ਕੀਮਤ ਲਗਭਗ 12 ਲੱਖ ਰੁਪਏ ਦੱਸੀ ਜਾ ਰਹੀ ਹੈ।

ਗੁੱਡੀ ਦੇਵੀ ਨੇ ਹੀਰੇ ਮਿਲਣ ਦੀ ਜਾਣਕਾਰੀ ਹੀਰਾ ਪਰਖੀ ਅਨੁਪਮ ਸਿੰਘ ਨੂੰ ਦਿੱਤੀ। ਗਾਂਧੀ ਜਯੰਤੀ ਦੀ ਛੁੱਟੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦਫ਼ਤਰ ਪਹੁੰਚ ਕੇ ਇਹ ਹੀਰੇ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਲਏ। ਇਨ੍ਹਾਂ ਹੀਰਿਆਂ ਨੂੰ ਆਉਣ ਵਾਲੀ ਸਰਕਾਰੀ ਨਿਲਾਮੀ ਵਿੱਚ ਬੋਲੀ ਲਈ ਰੱਖਿਆ ਜਾਵੇਗਾ।

ਇਸ ਸਫ਼ਲਤਾ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਗੁੱਡੀ ਦੇਵੀ ਅਤੇ ਰਾਜਕੁਮਾਰ ਨੇ ਦੱਸਿਆ ਕਿ ਸਰਕਾਰੀ ਨਿਲਾਮੀ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਉਹ ਆਪਣੇ ਬੱਚਿਆਂ ਦੀ ਚੰਗੀ ਸਿੱਖਿਆ, ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਅੱਗੇ ਵੀ ਹੀਰੇ ਦੀ ਖਾਣ ਲਗਾ ਕੇ ਕੰਮ ਜਾਰੀ ਰੱਖਣਗੇ।
 


author

Inder Prajapati

Content Editor

Related News