ਵਰਦੀ ਦੇ ਨਸ਼ੇ 'ਚ ਥਾਣੇਦਾਰ ਨੇ ਕੀਤੀ ਗੁੰਡਾਗਰਦੀ, ਬੇਕਸੂਰ ਮੁੰਡੇ ਤੇ ਕੁੜੀ ਨੂੰ ਬੇਰਹਿਮੀ ਨਾਲ ਕੁੱਟਿਆ
Saturday, Nov 03, 2018 - 01:19 PM (IST)
ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਰਿਟਾਇਰਡ ਜੀ.ਆਰ.ਪੀ. ਦੇ ਖੇਤਰ ਅਧਿਕਾਰੀ ਅਸ਼ੋਕ ਕੁਮਾਰ ਦੀਕਸ਼ਿਤ ਇਕ ਮੁੰਡੇ ਅਤੇ ਕੁੜੀ ਨੂੰ ਕੁੱਟਦਾ ਦਿਖਾਈ ਦੇ ਰਿਹਾ ਹੈ। ਦੋਹਾਂ ਦੀ ਕੁੱਟਮਾਰ ਥਾਣੇ 'ਚ ਪੁਲਸ ਵਾਲਿਆਂ ਦੇ ਸਾਹਮਣੇ ਕੀਤੀ ਗਈ ਪਰ ਪੁਲਸ ਵਾਲੇ ਵੀ ਮਜ਼ੇ ਨਾਲ ਇਨ੍ਹਾਂ ਦੀ ਕੁੱਟਮਾਰ ਹੁੰਦੀ ਦੇਖ ਰਹੇ ਸਨ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਗੁੱਸੇ 'ਚ ਆਏ ਜੀ.ਆਰ.ਪੀ ਦੇ ਖੇਤਰ ਅਧਿਕਾਰੀ ਦੋਹਾਂ 'ਤੇ ਆਪਣਾ ਡੰਡਾ ਵਰਾਉਂਦੇ ਰਿਹਾ ਅਤੇ ਗਾਲਾਂ ਕੱਢਦੇ ਹੋਏ ਉਨ੍ਹਾਂ ਤੋਂ ਇਕੋ ਹੀ ਗੱਲ ਪੁੱਛਦਾ ਨਜ਼ਰ ਆਇਆ ਕਿ ਇਸ ਮੁੰਡੇ ਨਾਲ ਤੇਰਾ ਕੀ ਰਿਸ਼ਤਾ ਹੈ ਕਿਉਂ ਮਿਲਣ ਆਈ ਸੀ ਇਸ ਮੁੰਡੇ ਨੂੰ। ਕੁੜੀ ਰੋ-ਰੋ ਕੇ ਇਹ ਕਹਿੰਦੀ ਨਜ਼ਰ ਆਈ ਕਿ ਕੋਈ ਗਲਤ ਸੰਬੰਧ ਨਹੀਂ ਹੈ। ਅਸੀਂ ਕੁਝ ਨਹੀਂ ਕੀਤਾ ਸਾਨੂੰ ਜਾਣ ਦਿਓ ਪਰ ਪੁਲਸ ਅਧਿਕਾਰੀ ਡੰਡੇ ਵਰਾਉਂਦਾ ਰਿਹਾ। ਮਿਲੀ ਜਾਣਕਾਰੀ ਮੁਤਾਬਕ ਮੁੰਡੇ ਦਾ ਨਾਂ ਅਨਿਸ਼ ਹੈ ਜੋ ਰਾਜਪੁਰ ਪਿੰਡ ਦਾ ਨਿਵਾਸੀ ਹੈ। ਉੱਥੇ ਹੀ ਕੁੜੀ ਦਾ ਨਾਂ ਉਜਮਾ ਹੈ ਜੋ ਛੁਟਮਲਪੁਰ ਪਿੰਡ ਦੀ ਰਹਿਣ ਵਾਲੀ ਹੈ ਫਿਲਹਾਲ ਪੁਲਸ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
