ਬਿਆਸ ਨਦੀ ''ਚ ਤੈਰਦੀ ਮਿਲੀ ਔਰਤ ਦੀ ਲਾਸ਼

Wednesday, Jul 26, 2017 - 03:31 PM (IST)

ਕੁੱਲੂ— ਥਾਣਾ ਭੁੰਤਰ ਦੇ ਨਾਲ ਲੱਗਦੀ ਪੁਲਸ ਨੇ ਬਿਆਸ ਨਦੀ 'ਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਪੁਲਸ ਥਾਣਾ ਭੁੰਤਰ 'ਚ ਸੂਚਨਾ ਮਿਲੀ ਕਿ ਦਲਾਸ਼ਨੀ ਪਿੰਡ ਨੇੜੇ ਇਕ ਔਰਤ ਦੀ ਲਾਸ਼ ਬਿਆਸ ਨਦੀ 'ਚ ਨਜ਼ਰ ਆ ਰਹੀ ਸੀ। ਸੂਚਨਾ ਮਿਲਦੇ ਹੀ ਹੈਡ ਕਾਂਸਟੇਬਲ ਰਾਜਪਾਲ ਪੁਲਸ ਟੀਮ ਨਾਲ ਘਟਨਾ ਸਥਾਨ 'ਤੇ ਪੁੱਜ ਗਏ ਅਤੇ ਪੁਲਸ ਨੇ ਬਹੁਤ ਮੁਸ਼ਕਲ ਦੇ ਬਾਅਦ ਔਰਤ ਦੀ ਲਾਸ਼ ਬਿਆਸ ਨਦੀ ਤੋਂ ਬਾਹਰ ਕੱਢੀ ਅਤੇ ਕਬਜ਼ੇ 'ਚ ਲੈ ਲਈ। ਪੁਲਸ ਨੇ ਔਰਤ ਦੇ ਬਾਰੇ ਜਦੋਂ ਪੁੱਛਗਿਛ ਕੀਤੀ ਤਾਂ ਪਤਾ ਚੱਲਿਆ ਕਿ ਲਾਸ਼ ਉਸੀ ਔਰਤ ਦੀ ਹੈ ਜੋ ਕਿ ਮਹਾਦੇਵੀ ਤੀਰਥ ਵੈਸ਼ਨੋ ਮੰਦਰ ਨੇੜੇ ਕਾਰ ਦੇ ਨਦੀ 'ਚ ਡਿੱਗ ਜਾਣ ਕਾਰਨ ਵਹਿ ਗਈ ਸੀ। ਔਰਤ ਦੀ ਗੁਮਸ਼ੁੱਦਗੀ ਦੀ ਸ਼ਿਕਾਇਤ ਪਤਲੀਕੂਹਲ ਪੁਲਸ ਚੌਕੀ 'ਚ ਔਰਤ ਦੇ ਪਤੀ ਵੱਲੋਂ ਦਰਜ ਕਰਵਾਈ ਗਈ ਸੀ। ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। 
ਏ.ਐਸ.ਪੀ ਕੁੱਲੂ ਨਿਸ਼ਿਚਤ ਸਿੰਘ ਨੇਗੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਬਬਲੀ ਦੇਵੀ ਵਾਸੀ ਡੋਭੀ ਦੇ ਰੂਪ 'ਚ ਹੋਈ ਹੈ। ਪੁਲਸ ਵੱਲੋਂ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਔਰਤ ਦੀ ਮੌਤ ਬਾਸ਼ਿੰਗ 'ਚ ਮਹਾਦੇਵੀ ਤੀਰਥ ਵੈਸ਼ਨੋ ਮੰਦਰ ਨੇੜੇ ਕਾਰ ਹਾਦਸੇ 'ਚ ਹੋਈ ਹੈ, ਜਿਸ ਦੀ ਲਾਸ਼ ਬਿਆਸ ਨਦੀ ਦੇ ਬਹਾਅ ਨਾਲ ਭੁੰਤਰ ਦੇ ਦਲਾਸ਼ਨੀ ਪਿੰਡ ਕੋਲ ਪੁੱਜ ਗਈ ਸੀ।


Related News