ਭਾਵੇਂ ਗਊ ਹੋਵੇ ਜਾਂ ਵਿਅਕਤੀ, ਕਿਸੇ ਦੀ ਵੀ ਲਿੰਚਿੰਗ ਨਾ ਹੋਵੇ : ਸੰਘ
Monday, Sep 09, 2024 - 10:08 AM (IST)
ਪਟਨਾ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੀਨੀਅਰ ਅਹੁਦੇਦਾਰ ਇੰਦਰੇਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਨਾ ਕਿਸੇ ਵਿਅਕਤੀ ਦੀ ‘ਲਿੰਚਿੰਗ’ (ਕੁੱਟ-ਕੁੱਟ ਕੇ ਹੱਤਿਆ) ਹੋਣੀ ਚਾਹੀਦੀ ਹੈ ਤੇ ਨਾ ਹੀ ਗਊਆਂ ਦੀ ‘ਲਿੰਚਿੰਗ’ ਹੋਣੀ ਚਾਹੀਦੀ ਹੈ। ਆਰ. ਐੱਸ. ਐੱਸ. ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਨੇ ਪਟਨਾ ’ਚ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਸੰਘ ਆਪਣੇ ਮੁਖੀ ਮੋਹਨ ਭਾਗਵਤ ਵੱਲੋਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਦੇ ਪੱਖ ’ਚ ਪ੍ਰਗਟਾਏ ਗਏ ਵਿਚਾਰਾਂ ਦੇ ਨਾਲ ਖੜ੍ਹਾ ਹੈ।
ਇੰਦਰੇਸ਼ ਨੇ ਕਿਹਾ, ‘‘ਮਾਣਯੋਗ ਮੋਹਨ ਜੀ ਨੇ ਜੋ ਕਿਹਾ ਹੈ, ਉਹ ਆਰ. ਐੱਸ. ਐੱਸ. ਦੇ 100 ਫੀਸਦੀ ਵਾਲੰਟੀਅਰਾਂ ਦਾ ਵਿਚਾਰ ਹੈ। ਜਾਤ ਇਕ ਹਕੀਕਤ ਹੈ ਜਿਸ ਨੂੰ ਅਸੀਂ ਨਕਾਰ ਨਹੀਂ ਸਕਦੇ ਪਰ ਸਾਨੂੰ ਜਾਤੀਵਾਦ ਦੇ ਜ਼ਹਿਰ ਨੂੰ ਦੂਰ ਰੱਖਣ ’ਤੇ ਧਿਆਨ ਦੇਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ,“ਇਸੇ ਤਰ੍ਹਾਂ, ਸਾਡਾ ਇਹ ਵੀ ਮੰਨਣਾ ਹੈ ਕਿ ਕਈ ਧਰਮ ਹਨ ਅਤੇ ਰਹਿਣਗੇ ਪਰ ਸਾਨੂੰ ਧਾਰਮਿਕ ਕੱਟੜਤਾ ਅਤੇ ਉਸ ਦੇ ਕਾਰਨ ਹੋਣ ਵਾਲੀ ਹਿੰਸਾ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਸਾਰਿਆਂ ਪ੍ਰਤੀ ਸਤਿਕਾਰ ਰੱਖਦੇ ਹੋਏ ਆਪਣੇ ਮਾਰਗ ’ਤੇ ਚੱਲਣਾ ਚਾਹੀਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8