ਸਾਵਧਾਨ ! ਮਿਲਾਵਟੀ ਦੁੱਧ ਪੀਣ ਨਾਲ ਲਿਵਰ ਤੇ ਕਿਡਨੀ ਨੂੰ ਖਤਰਾ
Tuesday, Nov 20, 2018 - 05:39 PM (IST)

ਨਵੀਂ ਦਿੱਲੀ- ਡਾਕਟਰਾਂ ਦਾ ਕਹਿਣਾ ਹੈ ਕਿ ਲੱਗਭਗ ਦੋ ਸਾਲ ਤਕ ਲਗਾਤਾਰ ਮਿਲਾਵਟੀ ਦੁੱਧ ਪੀਂਦੇ ਰਹਿਣ ਨਾਲ ਲੋਕ ਇੰਟੇਸਟਾਈਨ, ਲਿਵਰ ਜਾਂ ਕਿਡਨੀ ਡੈਮੇਜ ਵਰਗੀਆਂ ਖਤਰਨਾਕ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਭਾਰਤੀ ਖੁਰਾਕ ਸੁਰੱਖਿਆ ਅਤੇ ਐੱਫ. ਐੱਸ. ਐੱਸ. ਆਈ. ਦੇ ਹਾਲੀਅਾ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਵਿਕਣ ਵਾਲਾ ਲੱਗਭਗ 10 ਫੀਸਦੀ ਦੁੱਧ ਸਾਡੇ ਸਿਹਤ ਲਈ ਨੁਕਸਾਨਦਾਇਕ ਹੈ। ਇਸ 10 ਫੀਸਦੀ 'ਚ 40 ਫੀਸਦੀ ਮਾਤਰਾ ਪੈਕੇਜਡ ਮਿਲਕ ਦੀ ਹੈ ਜੋ ਸਾਡੇ ਹਰ ਦਿਨ ਦੇ ਭੋਜ 'ਚ ਵਰਤੋਂ 'ਚ ਆਉਂਦਾ ਹੈ। ਇਹ 10 ਫੀਸਦੀ ਕੰਟੈਮਿਨੇਟਿਡ ਮਿਲਕ ਯਾਨੀ ਦੂਸ਼ਿਤ ਦੁੱਧ ਉਹ ਹੈ, ਜਿਸਦੀ ਮਾਤਰਾ 'ਚ ਵਾਧੇ ਦਿਖਾਉਣ ਲਈ ਇਸ ਵਿਚ ਯੂਰੀਆ, ਵੇਜੀਟੇਬਲ ਆਇਲ, ਗਲੂਕੋਜ ਜਾਂ ਅਮੋਨੀਅਮ ਸਲਫੈਟ ਆਦਿ ਮਿਲਾ ਦਿੱਤਾ ਗਿਆ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੈ।
ਸ਼੍ਰੀ ਬਾਲਾ ਐਕਸ਼ਨ ਮੈਡੀਕਲ ਇੰਸਟੀਚਿਊਟ ਦੇ ਗੈਸਟ੍ਰੋਇੰਟੇਰੋਲਾਜਿਸਟ ਡਾਕਟਰ ਜੀ. ਐੱਸ. ਲਾਂਬਾ ਮੁਤਾਬਕ ਮਿਲਾਵਟੀ ਜਾਂ ਕੰਟੈਮਿਨੇਟਿਡ ਦੁੱਧ ਨਾਲ ਹੋਣ ਵਾਲਾ ਨੁਕਸਾਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੰਟੈਮਿਨੈਸ਼ਨ ਕਿਹੋ ਜਿਹਾ ਹੈ। ਜੇਕਰ ਦੁੱਧ 'ਚ ਬੈਕਟੀਰੀਆ ਕੰਟੈਮਿਨੈਸ਼ਨ ਹੈ ਤਾਂ ਤੁਹਾਨੂੰ ਫੂਡ ਪੁਆਇਜ਼ਨਿੰਗ, ਪੇਟ ਦਰਦ, ਡਾਇਰੀਆ, ਇੰਟੇਸਟਾਈਨ ਇੰਫੈਕਸ਼ਨ, ਟਾਇਫਾਈਡ, ਉਲਟੀ, ਲੂਜ ਮੋਸ਼ਨ ਵਰਗੇ ਇੰਫੈਕਸ਼ਨ ਹੋਣ ਦਾ ਡਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਮਿਨਰਲਸ ਦੀ ਮਿਲਾਵਟ ਹੋਣ 'ਤੇ ਹੱਥਾਂ 'ਚ ਝੁਨਝੁਨਾਹਟ ਜਾਂ ਜੋੜਾਂ 'ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਉਥੇ ਜੇਕਰ ਦੁੱਧ 'ਚ ਕੀਟਨਾਸ਼ਕ ਜਾਂ ਕੈਮੀਕਲਸ ਦੀ ਮਿਲਾਵਟ ਹੈ ਜਾਂ ਪੈਕੇਜਿੰਗ 'ਚ ਗੜਬੜ ਹੈ ਤਾਂ ਇਸਦਾ ਤੁਹਾਡੇ ਪੂਰੇ ਸਰੀਰ 'ਤੇ ਲੰਬੇ ਸਮੇਂ ਲਈ ਬਹੁਤ ਖਰਾਬ ਅਸਰ ਪੈਂਦਾ ਹੈ।