BCCI ਮੁਖੀ ਗਾਂਗੁਲੀ ਦਾ ਵੱਡਾ ਬਿਆਨ, IPL-13 ਹੋਇਆ ਤਾਂ ਹੋਵੇਗਾ ਛੋਟਾ

03/14/2020 6:55:27 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕ੍ਰਿਕਟਰ ਨੇ ਆਈ. ਪੀ. ਐੱਲ. ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗਾਂਗੁਲੀ ਨੇ ਸ਼ਨੀਵਾਰ ਨੂੰ ਕਿਹਾ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਦੇ ਕਹਿਰ ਕਾਰਨ 15 ਅਪ੍ਰੈਲ ਤਕ ਮੁਲਤਵੀ ਆਈ. ਪੀ. ਐੱਲ. ਜੇਕਰ ਹੁੰਦਾ ਹੈ ਤਾਂ ਛੋਟਾ ਹੋਵੇਗਾ ਬਸਰਤੇ ਹਾਲਾਤ ਵਿਚ ਸੁਧਾਰ ਆਵੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਾਲ ਆਈ. ਪੀ. ਐੱਲ. 15 ਅਪ੍ਰੈਲ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਜੋ 29 ਮਾਰਚ ਤੋਂ ਸੁਰੂ ਹੋਣਾ ਸੀ।

PunjabKesari

ਇਹ ਪੁੱਛਣ 'ਤੇ ਕੀ ਕਿ ਆਈ. ਪੀ. ਐੱਲ. ਛੋਟਾ ਹੋਵੇਗਾ, ਗਾਂਗੁਲੀ ਨੇ ਕਿਹਾ, ''ਅਜਿਹਾ ਹੀ ਹੋਵੇਗ ਕਿਉਂਕਿ 15 ਦਿਨ ਵੈਸੇ ਵੀ ਬੀਤ ਚੁੱਕੇ ਹੋਣਗੇ। ਛੋਟਾ ਕਰਨਾ ਹੀ ਹੋਵੇਗਾ। ਕਿੰਨਾ ਛੋਟਾ ਹੋਵੇਗਾ, ਇਹ ਮੈਂ ਕਹਿ ਨਹੀਂ ਸਕਦਾ।'' ਭਾਰਤ ਦੇ ਸਾਬਕਾ ਕਪਤਾਨ ਗਾਂਗੁਲੀ ਆਈ. ਪੀ. ਐੱਲ. ਸੰਚਾਲਨ ਪਰੀਸ਼ਦ ਦੀ ਬੈਠ ਤੋਂ ਬਾਅਦ ਪੱਤਰਕਾਰਾਂ ਨਾਲ ਰੂਬਰੂ ਹੋਏ।


Related News