ਜਾਮੀਆ ’ਚ ਬੀ. ਬੀ. ਸੀ. ਦੀ ਡਾਕੂਮੈਂਟਰੀ ਵਿਖਾਉਣ ਦੇ ਐਲਾਨ ਪਿਛੋਂ 70 ਵਿਦਿਆਰਥੀ ਹਿਰਾਸਤ ’ਚ

Thursday, Jan 26, 2023 - 12:24 PM (IST)

ਜਾਮੀਆ ’ਚ ਬੀ. ਬੀ. ਸੀ. ਦੀ ਡਾਕੂਮੈਂਟਰੀ ਵਿਖਾਉਣ ਦੇ ਐਲਾਨ ਪਿਛੋਂ 70 ਵਿਦਿਆਰਥੀ ਹਿਰਾਸਤ ’ਚ

ਨਵੀਂ ਦਿੱਲੀ, (ਭਾਸ਼ਾ)– ਖੱਬੇ ਪੱਖੀ ਵਿਦਿਆਰਥੀ ਸੰਗਠਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ.ਐੱਫ.ਆਈ.) ਨੇ ਬੁੱਧਵਾਰ ਦਾਅਵਾ ਕੀਤਾ ਕਿ ਦਿੱਲੀ ਪੁਲਸ ਨੇ ਅਜਿਹੇ 70 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀ.ਬੀ.ਸੀ. ਦੀ ਬਣੀ ਵਿਵਾਦਤ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਦਾ ਐਲਾਨ ਕਰਨ ਤੋਂ ਬਾਅਦ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਲਈ ਜਾਮੀਆ ਮਿਲੀਆ ਇਸਲਾਮੀਆ ਵਿਖੇ ਇਕੱਠੇ ਹੋਏ ਸਨ।

ਉੱਥੇ ਹੁਣ ਵੱਡੀ ਗਿਣਤੀ ਵਿੱਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਗੇਟ ’ਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਐੱਸ.ਐੱਫ.ਆਈ. ਜਾਮੀਆ ਦੀ ਇਕਾਈ ਨੇ ਇਕ ਪੋਸਟਰ ਜਾਰੀ ਕੀਤਾ ਸੀ ਜਿਸ ਅਨੁਸਾਰ ਡਾਕੂਮੈਂਟਰੀ ਸ਼ਾਮ 6 ਵਜੇ ਗੇਟ ਨੰਬਰ 8 ਦੇ ਲਾਅਨ ’ਚ ਦਿਖਾਈ ਜਾਣੀ ਸੀ।


author

Rakesh

Content Editor

Related News