ਭਾਰਤ ਦੇ ਇਸ ਪਿੰਡ ''ਚ ਸੌਰ ਊਰਜਾ ਨਾਲ ਬਣਦਾ ਹੈ ਖਾਣਾ

06/05/2019 3:42:40 PM

ਬੈਤੁਲ—ਮੱਧ ਪਰਦੇਸ਼ ਵਿੱਚ ਬੈਤੁਲ ਜ਼ਿਲੇ ਦਾ ਬਾਂਚ, ਦੇਸ਼ ਦਾ ਪਹਿਲਾਂ ਅਜਿਹਾ ਪਿੰਡ ਹੈ, ਜਿੱਥੇ ਕਿਸੇ ਘਰ 'ਚ ਲੱਕੜ ਅਤੇ ਐੱਲ. ਪੀ. ਜੀ. ਸਿਲੰਡਰ ਦੀ ਵਰਤੋਂ ਨਹੀਂ ਹੁੰਦੀ ਹੈ। ਪਿੰਡ ਦੇ ਸਾਰੇ 74 ਘਰਾਂ 'ਚ ਸਿਰਫ ਸੌਰ ਨਾਲ ਚੱਲਣ ਵਾਲੇ ਚੁੱਲ੍ਹੇ 'ਤੇ ਖਾਣਾ ਬਣਦਾ ਹੈ।ਇਹ ਦਾਅਵਾ ਆਈ. ਟੀ. ਆਈ. ਮੁੰਬਈ ਦੇ ਤਕਨੀਕੀ ਪ੍ਰੋਜੈਕਟ ਮੈਨੇਜਰ ਵੈਂਕਟ ਪਵਨ ਕੁਮਾਰ ਦਾ ਹੈ। ਪਵਨ ਨੇ ਦੱਸਿਆ ਹੈ ਕਿ ਭਾਰਤ 'ਚ ਕੁਝ ਥਾਵਾਂ 'ਤੇ ਖਾਣਾ ਬਣਾਉਣ ਲਈ ਸੌਰ ਪਲੇਟ ਦੀ ਵਰਤੋਂ ਹੋ ਰਹੀ ਹੈ ਪਰ ਪਹਿਲੀ ਵਾਰ ਬਾਂਚਾ ਪਿੰਡ ਲਈ ਆਈ. ਟੀ. ਆਈ. ਮੁੰਬਈ ਦੀ ਟੀਮ ਨੇ ਵਿਸ਼ੇਸ਼ ਪ੍ਰਕਾਰ ਦਾ ਚੁੱਲ੍ਹਾ ਤਿਆਰ ਕੀਤਾ ਹੈ। ਹੁਣ ਬਾਂਚਾ ਪਿੰਡ ਦੇ ਲੋਕ ਚੁੱਲ੍ਹਾਂ ਬਾਲਣ ਲਈ ਰੁੱਖ ਨਹੀਂ ਕੱਟਦੇ ਹਨ। 'ਭਾਰਤ-ਭਾਰਤੀ ਸਿੱਖਿਆ ਕਮੇਟੀ' ਦੇ ਮੋਹਨ ਨਾਗਰ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਪਿੰਡਾਂ 'ਚ ਸੌਰ ਊਰਜਾ ਨਾਲ ਚੱਲਣ ਵਾਲੇ ਚੁੱਲ੍ਹੇ ਦਾ ਮਾਡਲ ਤਿਆਰ ਕੀਤਾ ਸੀ। ਇਸ ਤੋਂ ਬਾਅਦ ਇਸ ਮਾਡਲ ਦੀ ਵਰਤੋਂ ਲਈ ਦੇਸ਼ ਦੇ ਇੱਕ ਪਿੰਡ ਦਾ ਚੋਣ ਕੀਤੀ ਜਾਣੀ ਸੀ। 

ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪ੍ਰੋਜੈਕਟ—
'ਭਾਰਤ ਭਾਰਤੀ ਸਿੱਖਿਆ ਕਮੇਟੀ' ਨੇ ਦਿੱਲੀ 'ਚ ਕੇਂਦਰੀ ਗੈਸ ਅਤੇ ਪੈਟਰੋਲੀਅਮ ਮੰਤਰੀ ਦੇ ਓ. ਐੱਨ. ਜੀ. ਸੀ. ਦੇ ਅਧਿਕਾਰੀਆਂ ਨਾਲ ਚਰਚਾ ਕਰ ਘੋੜਾਡੋਂਗਰੀ ਬਲਾਕ ਦੇ ਬਾਂਚਾ ਪਿੰਡ ਦਾ ਪ੍ਰਸਤਾਵ ਦਿੱਤਾ। ਇਸ ਤੋਂ ਬਾਅਦ ਇਸ ਮਾਡਲ ਦੀ ਵਰਤੋਂ ਲਈ ਬਾਂਚਾ ਪਿੰਡ ਦੀ ਚੋਣ ਕੀਤੀ ਸੀ। ਸਤੰਬਰ 2017 'ਚ ਪ੍ਰੋਜੈਕਟ ਦੇ ਤਹਿਤ ਪਿੰਡ 'ਚ ਸੌਰ ਊਰਜਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ। ਦਸੰਬਰ 2018 'ਚ ਸਾਰੇ ਘਰਾਂ 'ਚ ਸੌਰ ਊਰਜਾ ਪਲੇਟ, ਬੈਟਰੀ ਅਤੇ ਚੁੱਲ੍ਹਾ ਲਗਾਉਣ ਦਾ ਕੰਮ ਪੂਰਾ ਕੀਤਾ।

ਬੈਟਰੀ 'ਚ ਇੰਨੀ ਬਿਜਲੀ ਕਿ 3 ਵਾਰ ਬਣ ਸਕਦਾ ਹੈ ਖਾਣਾ-
-ਸੌਰ ਊਰਜਾ ਨਾਲ ਚੱਲਣ ਵਾਲੇ ਚੁੱਲ੍ਹੇ ਦੀ ਸੌਲਰ ਪਲੇਟ ਤੋਂ 800 ਵੋਲਟ ਬਿਜਲੀ ਬਣਦੀ ਹੈ। ਇਸ 'ਚ ਲੱਗੀ ਬੈਟਰੀ 'ਚ 3 ਯੂਨਿਟ ਬਿਜਲੀ ਸਟੋਰ ਰਹਿੰਦੀ ਹੈ।
-ਇਸ ਚੁੱਲ੍ਹੇ 'ਚ 5 ਮੈਂਬਰੀ ਪਰਿਵਾਰ 'ਚ ਇਕ ਦਿਨ 'ਚ 3 ਵਾਰ ਖਾਣਾ ਬਣਾਇਆ ਜਾ ਸਕਦਾ ਹੈ। ਸਾਰੇ ਚੁੱਲ੍ਹੇ ਬਿਨਾਂ ਭੁਗਤਾਨ ਲਗਾਏ ਗਏ ਹਨ।
-ਫਿਲਹਾਲ ਚੁੱਲ੍ਹੇ ਦੀ ਕੀਮਤ 80 ਹਜ਼ਾਰ ਰੁਪਏ ਪ੍ਰਤੀ ਯੂਨਿਟ ਆਈ ਹੈ ਪਰ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਦੀ ਕੀਮਤ ਅੱਧੀ ਹੋ ਸਕਦੀ ਹੈ।


Iqbalkaur

Content Editor

Related News