ਨਬਾਲਿਗ ਕੁੜੀ ਦਾ ਯੋਨ ਸ਼ੋਸ਼ਣ ਕਰਦਾ ਸੀ ਬਾਸਕੇਟਬਾਲ ਕੋਚ, ਗ੍ਰਿਫਤਾਰ
Wednesday, Apr 21, 2021 - 09:19 PM (IST)
ਨਵੀਂ ਦਿੱਲੀ - ਦਿੱਲੀ ਪੁਲਸ ਨੇ ਸਿਰੀਫੋਰਟ ਸਪੋਰਟ ਕੰਪਲੈਕਸ ਦੇ ਇੱਕ ਬਾਸਕੇਟਬਾਲ ਕੋਚ ਨੂੰ ਯੋਨ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇੱਕ ਨਬਾਲਿਗ ਕੁੜੀ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਨਬਾਲਿਗ ਦਾ ਦੋਸ਼ ਹੈ ਕਿ ਉਸਦਾ ਕੋਚ ਲਗਾਤਾਰ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ।
ਦਿੱਲੀ ਪੁਲਸ ਨੇ ਇਸ ਸੰਬੰਧ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਜਾਣਕਾਰੀ ਮੁਤਾਬਕ ਸਾਉਥ ਦਿੱਲੀ ਦੇ ਈਸਟ ਆਫ ਕੈਲਾਸ਼ ਵਿੱਚ ਰਹਿਣ ਵਾਲੀ ਨਬਾਲਿਗ ਕੁੜੀ ਖੇਡ ਦੀ ਕੋਚਿੰਗ ਲਈ ਸਿਰੀਫੋਰਟ ਸਪੋਰਟ ਕੰਪਲੈਕਸ ਵਿੱਚ ਜਾਂਦੀ ਹੈ।
ਇਹ ਵੀ ਪੜ੍ਹੋ- ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ
ਨਬਾਲਿਗ ਕੁੜੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇੱਕ ਦਿਨ ਜਦੋਂ ਉਹ ਸਿਰੀਫੋਰਟ ਕੰਪਲੈਕਸ ਵਿੱਚ ਸਵੇਰੇ 6:15 ਮਿੰਟ 'ਤੇ ਟ੍ਰੇਨਿੰਗ ਲਈ ਵਾਰਮਅਪ ਕਰ ਰਹੀ ਸੀ। ਉਸੇ ਦੌਰਾਨ ਬਾਸਕੇਟਬਾਲ ਕੋਚ ਨੇ ਉਸ ਨੂੰ ਮੋਲੈਸਟ ਕੀਤਾ। ਉਹ ਉਸ ਨਾਲ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ। ਧੀ ਦੀ ਗੱਲ ਸੁਣ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ।
ਪਰਿਵਾਰ ਵਾਲਿਆਂ ਨੇ 10 ਅਪ੍ਰੈਲ ਨੂੰ ਨਬਾਲਿਗ ਧੀ ਨੂੰ ਲੈ ਕੇ ਸਾਉਥ ਦਿੱਲੀ ਦੇ ਹੌਜ਼ ਖਾਸ ਥਾਣੇ ਪੁੱਜੇ ਅਤੇ ਉੱਥੇ ਇਸ ਸੰਬੰਧ ਵਿੱਚ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 354ਬੀ ਅਤੇ ਪਾਕਸੋ ਐਕਟ ਦੀਆਂ ਧਾਰਾਵਾਂ ਵਿੱਚ ਐਫ.ਆਈ.ਆਰ. ਦਰਜ ਕਰ ਲਈ। ਪੁਲਸ ਨੇ ਦੋਸ਼ੀ ਕੋਚ ਤੋਂ ਪਹਿਲਾਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਕੋਚ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।