ਸਿਹਤ ਸੂਚਨਾਵਾਂ ਦੇ ਆਧਾਰ ''ਤੇ ਸਮਾਰਟਫੋਨ ਐਪ ਲਗਾਏਗਾ ਬੀਮਾਰੀ ਦਾ ਪਤਾ
Wednesday, Aug 09, 2017 - 01:59 AM (IST)

ਨਵੀਂ ਦਿੱਲੀ-ਗੁੜਗਾਓਂ ਦੀ ਇਕ ਸਟਾਰਟਅਪ ਕੰਪਨੀ ਨੇ ਇਕ ਅਜਿਹਾ ਸਮਾਰਟਫੋਨ ਐਪ ਬਣਾਇਆ ਹੈ, ਜੋ 'ਸਮਾਰਟ ਰਿਪੋਰਟ' ਮੁਹੱਈਆ ਕਰਵਾਏਗਾ। ਇਹ ਐਪ ਖਪਤਕਾਰਾਂ ਵਿਚ ਬੀਮਾਰੀਆਂ ਦੇ ਖਤਰੇ ਦਾ ਅਨੁਮਾਨ ਲਗਾ ਸਕਦਾ ਹੈ ਅਤੇ ਉਨ੍ਹਾਂ ਦੇ ਲੱਛਣਾਂ ਅਤੇ ਜੀਵਨ ਸ਼ੈਲੀ ਦੀਆਂ ਸੂਚਨਾਵਾਂ ਦੇ ਆਧਾਰ 'ਤੇ ਲੁਕੀਆਂ ਹੋਈ ਬੀਮਾਰੀਆਂ ਬਾਰੇ ਦੱਸ ਸਕਦਾ ਹੈ।
ਹੈਲਦੀਅਨਸ ਨਾਂ ਦਾ ਇਹ ਐਪ ਖਪਤਕਾਰ ਨੂੰ ਉਸ ਦੇ ਸਰੀਰ ਦੀਆਂ ਮੂਲ ਸੂਚਨਾਵਾਂ ਜਿਵੇਂ ਬਲੱਡ ਪ੍ਰੈਸ਼ਰ, ਭਾਰ ਅਤੇ ਗਲੂਕੋਜ਼ ਦੇ ਪੱਧਰ ਦਾ ਪਤਾ ਲਗਾ ਸਕਦਾ ਹੈ। ਨਾਲ ਹੀ ਇਹ ਭਵਿੱਖ ਲਈ ਆਪਣੇ ਸਾਰੇ ਜਾਂਚ ਨਤੀਜਿਆਂ ਨੂੰ ਇਕੱਠਾ ਵੀ ਕਰ ਸਕਦਾ ਹੈ। ਇਸ ਤੋਂ ਬਾਅਦ ਐਪ ਅਨੋਖੇ ਮਾਪਦੰਡਾਂ ਦਾ ਪਤਾ ਲਗਾਉਣ ਲਈ ਡਾਟੇ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੰਦਾ ਹੈ। ਇਸ ਵਿਚ ਸਹੀ ਮੈਡੀਕਲ ਸਪੈਸ਼ਲਿਸਟ ਤੋਂ ਸਲਾਹ ਲੈਣਾ ਅਤੇ ਜ਼ਰੂਰੀ ਹੋਣ 'ਤੇ ਵਾਧੂ ਜਾਂਚ ਆਦਿ ਦੀ ਜਾਣਕਾਰੀ ਦੇਣਾ ਸ਼ਾਮਲ ਹੈ।