ਕਿਸਾਨ ਅੰਦੋਲਨ 2.0: ਟਿਕਰੀ ਬਾਰਡਰ ਵੀ ਬੰਦ, ਕਿਸਾਨਾਂ ਨੂੰ ਰੋਕਣ ਲਈ ਵੇਖੋ ਪੁਲਸ ਦੀ ਤਿਆਰੀ

Wednesday, Feb 14, 2024 - 12:24 PM (IST)

ਕਿਸਾਨ ਅੰਦੋਲਨ 2.0: ਟਿਕਰੀ ਬਾਰਡਰ ਵੀ ਬੰਦ, ਕਿਸਾਨਾਂ ਨੂੰ ਰੋਕਣ ਲਈ ਵੇਖੋ ਪੁਲਸ ਦੀ ਤਿਆਰੀ

ਨਵੀਂ ਦਿੱਲੀ- ਕਿਸਾਨ ਅੰਦੋਲਨ 2.0 ਦਾ ਅੱਜ ਯਾਨੀ ਕਿ ਬੁੱਧਵਾਰ ਨੂੰ ਦੂਜਾ ਦਿਨ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ ਅੱਜ ਯਾਨੀ ਕਿ 14 ਫਰਵਰੀ ਨੂੰ ਇਕ ਵਾਰ ਫਿਰ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ। ਸ਼ੰਭੂ ਬਾਰਡਰ 'ਤੇ ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਜੁੱਟ ਗਿਆ ਹੈ, ਉੱਥੇ ਹੀ ਟਿਕਰੀ ਬਾਰਡਰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਬਾਰਡਰ ਦੇ ਦੋਹਾਂ ਰਸਤਿਆਂ 'ਤੇ ਸੀਮੈਂਟ 'ਤੇ ਵੱਡੇ-ਵੱਡੇ ਬੈਰੀਕੇਡਜ਼ ਲਾਏ ਗਏ ਹਨ ਅਤੇ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਕ ਕਿਲੋਮੀਟਰ ਪਹਿਲਾਂ ਹੀ ਰਸਤੇ ਨੂੰ ਪੂਰੇ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਵਾਹਨ ਨੂੰ ਟਿਕਰੀ ਬਾਰਡਰ ਵੱਲ ਜਾਣ ਦੀ ਪੁਲਸ ਇਜਾਜ਼ਤ ਦਿੱਲੀ ਪੁਲਸ ਨਹੀਂ ਦੇ ਰਹੀ ਹੈ। 

ਇਹ ਵੀ ਪੜ੍ਹੋ- ਬਜ਼ੁਰਗ ਬਾਬੇ ਦੀ ਹਰਿਆਣਾ ਪੁਲਸ ਨੂੰ ਲਲਕਾਰ- ਹੁਣ ਪਿੱਛੇ ਨਹੀਂ ਜਾਂਦੇ ਮਾਰ ਗੋਲੀ, ਇਕ ਮਾਰੋਗੇ ਬਹੁਤ ਜੰਮਣਗੇ

ਦੱਸ ਦੇਈਏ ਕਿ ਪੁਲਸ ਨੇ ਟਿਕਰੀ, ਸਿੰਘੂ ਅਤੇ ਹਰਿਆਣਾ ਨਾਲ ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ, ਤਾਂ ਕਿ ਕਿਸਾਨ ਆਪਣੇ ਟਰੈਕਟਰਾਂ-ਟਰਾਲੀਆਂ ਨਾਲ ਦਿੱਲੀ ਵਿਚ ਐਂਟਰੀ ਨਾ ਕਰ ਸਕਣ। ਦਿੱਲੀ ਪੁਲਸ ਵਲੋਂ ਐਂਟਰੀ-ਐਗਜ਼ਿਟ ਪੁਆਇੰਟ 'ਤੇ ਬੈਰੀਕੇਡਜ਼, ਲੋਹੇ ਦੀਆਂ ਕੀਲਾਂ ਅਤੇ ਸੀਮੈਂਟ ਦੇ ਬੈਰੀਕੇਡਜ਼ ਲਾਏ ਗਏ ਹਨ। ਕਿਸਾਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੱਲ੍ਹ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਸਨ। ਇਸ ਦੇ ਨਾਲ ਹੀ ਅੱਜ ਸਾਹਮਣੇ ਆਈ ਸ਼ੰਭੂ ਬਾਰਡਰ ਦੀ ਤਸਵੀਰ 'ਚ ਦੇਖਿਆ ਜਾ ਸਕਦਾ ਹੈ। ਕਿਸ ਤਰ੍ਹਾਂ ਸਰਹੱਦ ਦੇ ਇਕ ਪਾਸੇ ਕਿਸਾਨ ਮੌਜੂਦ ਹਨ ਅਤੇ ਦੂਜੇ ਪਾਸੇ ਪੁਲਸ ਦੇ ਜਵਾਨ ਹਨ। ਇਸ ਦੇ ਨਾਲ ਹੀ ਵਿਚਕਾਰ ਸੀਮੈਂਟ ਦੇ ਬੈਰੀਕੇਡਜ਼ ਅਤੇ ਕੰਡਿਆਲੀ ਤਾਰਾਂ ਦੀ ਕੰਧ ਬਣੀ ਹੋਈ ਹੈ।

ਇਹ ਵੀ ਪੜ੍ਹੋ-  ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਪੁੱਜਾ ਮਾਮਲਾ, ਕੋਰਟ ਨੇ ਕੀਤੀ ਇਹ ਟਿੱਪਣੀ

ਅਧਿਕਾਰੀਆਂ ਮੁਤਾਬਕ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦੀ ਖੇਤਰਾਂ 'ਚ ਪੁਲਸ ਅਤੇ ਅਰਧ ਸੈਨਿਕ ਬਲਾਂ ਦੇ 5,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਪੂਰੇ ਸ਼ਹਿਰ ਵਿੱਚ ਫੌਜਦਾਰੀ ਜਾਬਤਾ (ਸੀਆਰਪੀਸੀ) ਦੀ ਧਾਰਾ 144 ਲਾਗੂ ਕਰ ਦਿੱਤੀ ਅਤੇ ਇਸ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ। ਸਰਹੱਦੀ ਖੇਤਰਾਂ ਦੀ ਨਿਗਰਾਨੀ ਲਈ ਡਰੋਨ ਅਤੇ ਸੀਸੀਟੀਵੀ ਕੈਮਰੇ ਵਰਗੇ ਨਿਗਰਾਨੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Tanu

Content Editor

Related News