ਹਰਿਦੁਆਰ ’ਚ ਟੁੱਟਾ ਬੈਰਾਜ ਦਾ ਗੇਟ, ਯਮੁਨਾ ਤੋਂ ਬਾਅਦ ਹੁਣ ਗੰਗਾ ਨੇ ਵੀ ਧਾਰਿਆ ਭਿਆਨਕ ਰੂਪ, ਅਲਰਟ ਜਾਰੀ

Monday, Jul 17, 2023 - 04:55 AM (IST)

ਨੈਸ਼ਨਲ ਡੈਸਕ : ਭਾਰੀ ਮੀਂਹ ਕਾਰਨ ਗੰਗਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਹਰਿਦੁਆਰ ਦੇ ਭੀਮਗੌੜਾ ਬੈਰਾਜ ਦਾ ਇਕ ਗੇਟ ਟੁੱਟ ਗਿਆ ਹੈ, ਜਿਸ ਕਾਰਨ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ। ਦਰਅਸਲ, ਐਤਵਾਰ ਨੂੰ ਟਿਹਰੀ ਡੈਮ ਤੋਂ ਗੰਗਾ ਨਦੀ ਵਿੱਚ ਪਾਣੀ ਛੱਡਿਆ ਗਿਆ ਸੀ ਅਤੇ ਦੂਜੇ ਪਾਸੇ ਗੜਵਾਲ ਦੇ ਸ਼੍ਰੀਨਗਰ ਅਲਕਨੰਦਾ ਬੈਰਾਜ ਤੋਂ ਵੀ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਹਰਿਦੁਆਰ ਦੇ ਭੀਮਗੌੜਾ ਬੈਰਾਜ 'ਤੇ ਗੰਗਾ ਚਿਤਾਵਨੀ ਦੇ ਨਿਸ਼ਾਨ 'ਤੇ ਵਹਿ ਰਹੀ ਹੈ। ਅਜਿਹੇ 'ਚ ਭੀਮਗੌੜਾ ਬੈਰਾਜ ਦੇ ਗੇਟ ਨੰਬਰ 10 ਦੇ ਅਚਾਨਕ ਟੁੱਟ ਜਾਣ ਕਾਰਨ ਪ੍ਰੇਸ਼ਾਨੀ ਹੋਰ ਵਧ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹਿੰਦੂ ਮੰਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ, ਹਿੰਦੂਆਂ ਦੇ ਘਰਾਂ 'ਤੇ ਵੀ ਅੰਨ੍ਹੇਵਾਹ ਫਾਇਰਿੰਗ, ਦਹਿਸ਼ਤ 'ਚ ਲੋਕ

ਦਰਅਸਲ, ਪਿਛਲੇ ਕਈ ਦਿਨਾਂ ਤੋਂ ਪਹਾੜਾਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਗੰਗਾ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਹੈ। ਤੀਰਥ ਅਸਥਾਨ ਰਿਸ਼ੀਕੇਸ਼ ਵਿੱਚ ਵੀ ਗੰਗਾ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਹਰਿਦੁਆਰ ਵਿੱਚ ਗੰਗਾ ਦਾ ਜਲ ਪੱਧਰ ਚਿਤਾਵਨੀ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਗੰਗਾ ਦੇ ਪਾਣੀ ਦਾ ਪੱਧਰ ਵਧਣ ਅਤੇ ਬੈਰਾਜ ਦੇ ਗੇਟ ਟੁੱਟਣ ਤੋਂ ਬਾਅਦ ਤੱਟਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਭੀਮਗੌੜਾ ਬੈਰਾਜ 'ਚ ਗੰਗਾ ਖ਼ਤਰੇ ਦੇ ਨਿਸ਼ਾਨ ਤੋਂ 5 ਸੈਂਟੀਮੀਟਰ ਉੱਪਰ ਵਹਿ ਰਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਿਦੁਆਰ ਵਿੱਚ ਗੰਗਾ ਦੇ ਕਿਨਾਰੇ ਘਾਟਾਂ ਵਿੱਚ ਸਥਿਤ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਚਿਤਾਵਨੀ ਵੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਪ੍ਰੇਮੀ ਦੇ ਸਾਹਮਣੇ ਨਾਬਾਲਗ ਲੜਕੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ

ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਪਹਾੜਾਂ 'ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਗੰਗਾ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਰਿਹਾ ਹੈ। ਐਤਵਾਰ ਨੂੰ ਗੰਗਾ ਦਾ ਜਲ ਪੱਧਰ 292.95 ਮੀਟਰ ਦਰਜ ਕੀਤਾ ਗਿਆ, ਚਿਤਾਵਨੀ ਦਾ ਨਿਸ਼ਾਨ 293 ਮੀਟਰ 'ਤੇ ਹੈ ਅਤੇ ਖ਼ਤਰੇ ਦਾ ਨਿਸ਼ਾਨ 294 ਮੀਟਰ 'ਤੇ ਹੈ। ਮੌਸਮ ਵਿਭਾਗ ਨੇ ਅੱਜ (ਸੋਮਵਾਰ) ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਲਈ 'ਓਰੇਂਜ' ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ NDRF, SDRF, ਫੌਜ, ਪੁਲਸ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News