ਨਾਈ ਨੇ ਕੱਟ ਦਿੱਤੀਆਂ 'ਅਭਿਨੰਦਨ ਸਟਾਈਲ' ਮੁੱਛਾਂ, ਥਾਣੇ 'ਚ ਦਰਜ ਹੋਈ FIR

Thursday, Jul 18, 2019 - 05:17 PM (IST)

ਨਾਈ ਨੇ ਕੱਟ ਦਿੱਤੀਆਂ 'ਅਭਿਨੰਦਨ ਸਟਾਈਲ' ਮੁੱਛਾਂ, ਥਾਣੇ 'ਚ ਦਰਜ ਹੋਈ FIR

ਨਾਗਪੁਰ— ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨੀ ਜ਼ਾਹਰ ਕਰ ਰਿਹਾ ਹੈ। ਇੱਥੇ ਇਕ ਨਾਈ ਨੇ ਗਲਤੀ ਨਾਲ ਸ਼ਖਸ ਦੀਆਂ ਮੁੱਛਾਂ ਕੱਟ ਦਿੱਤੀਆਂ, ਤਾਂ ਉਕਤ ਸ਼ਖਸ ਨੇ ਥਾਣੇ 'ਚ ਐਫ. ਆਈ. ਆਰ. ਦਰਜ ਕਰਵਾ ਦਿੱਤੀ। ਨਾਈ ਦੀ ਦੁਕਾਨ 'ਤੇ ਆਏ ਗਾਹਕ ਦਾ ਕਹਿਣਾ ਸੀ ਕਿ ਉਹ ਅਭਿਨੰਦਨ ਸਟਾਈਲ ਮੁੱਛਾਂ ਦੀ ਸੈਂਟਿੰਗ ਕਰਵਾਉਣ ਆਇਆ ਸੀ ਪਰ ਦੁਕਾਨਦਾਰ ਨੇ ਜਾਣ-ਬੁੱਝ ਕੇ ਉਸ ਦੀਆਂ ਮੁੱਛਾਂ ਹੀ ਕੱਟ ਦਿੱਤਾ। 35 ਸਾਲਾ ਕਿਰਨ ਠਾਕੁਰ ਨੇ ਨਾਈ ਸੁਨੀਲ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਹੈ। ਮਹਾਰਾਸ਼ਟਰ ਦੇ ਨਾਗਪੁਰ ਦੇ ਇਕ ਥਾਣੇ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ।

Image result for barber-deliberately-cut-the-abhinandan-cut-mustache-fir-lodged-in-the-police-station-nagpur

ਸ਼ਿਕਾਇਤ 'ਚ ਉਕਤ ਸ਼ਖਸ ਦੱਸਿਆ ਗਿਆ ਹੈ ਕਿ ਨਾਈ ਸੁਨੀਲ ਦੀ ਦੁਕਾਨ 'ਤੇ ਮੁੱਛਾਂ ਦੀ ਸੈਂਟਿੰਗ ਕਰਵਾਉਣ ਗਿਆ ਸੀ ਪਰ ਉਸ ਨੇ ਜਾਣ-ਬੁੱਝ ਕੇ ਮੇਰੀਆਂ ਮੁੱਛਾਂ ਕੱਟ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਦੁਕਾਨਦਾਰ 'ਤੇ ਆਪਣਾ ਗੁੱਸਾ ਕੱਢਿਆ ਪਰ ਉਲਟਾ ਹੀ ਉਸ ਨੂੰ ਧਮਕਾਉਣ ਲੱਗਾ। ਕਿਰਨ ਨੇ ਦੱਸਿਆ ਕਿ ਉਹ ਅਭਿਨੰਦਨ ਵਰਗੀਆਂ ਮੁੱਛਾਂ ਰੱਖਣਾ ਚਾਹੁੰਦਾ ਸੀ। ਉੱਥੇ ਹੀ ਨਾਈ ਸੁਨੀਲ ਨੇ ਆਪਣੀ ਸਫਾਈ 'ਚ ਕਿਹਾ ਕਿ ਮੁੱਛ ਗਲਤੀ ਨਾਲ ਕੱਟੀ ਗਈ ਸੀ। ਫਿਲਹਾਲ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ।

Image result for barber-deliberately-cut-the-abhinandan-cut-mustache-fir-lodged-in-the-police-station-nagpur

ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਦਲੇਰ ਪਾਇਲਟ ਅਭਿਨੰਦਨ ਉਸ ਸਮੇਂ ਵੱਡੀ ਹਸਤੀ ਬਣ ਗਏ ਸਨ, ਜਦੋਂ ਉਸ ਨੇ ਪਾਕਿਸਤਾਨ ਦੇ ਇਕ ਐੱਫ-16 ਜਹਾਜ਼ ਦਾ ਪਿੱਛਾ ਕਰਦੇ ਹੋਏ ਉਸ ਨੂੰ ਮਾਰ ਡਿਗਾਇਆ। ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਨੂੰ ਵਾਪਸ ਭੇਜ ਦਿੱਤਾ। ਉਸ ਤੋਂ ਬਾਅਦ ਪੂਰੇ ਦੇਸ਼ ਵਿਚ ਨੌਜਵਾਨਾਂ ਵਿਚਾਲੇ ਅਭਿਨੰਦਨ ਵਾਂਗ ਮੁੱਛਾਂ ਰੱਖਣ ਕਰੇਜ਼ ਪੈਦਾ ਹੋ ਗਿਆ। ਅਭਿਨੰਦਨ ਵਾਂਗ ਮੁੱਛਾਂ ਰੱਖਣ ਨੂੰ ਦੇਸ਼ ਭਗਤੀ ਨਾਲ ਜੋੜ ਕੇ ਦੇਖਿਆ ਗਿਆ।


author

Tanu

Content Editor

Related News