ਪਿਕਅੱਪ ਨਹਿਰ 'ਚ ਡਿੱਗੀ, ਲਾਪਤਾ 7 ਬੱਚਿਆਂ 'ਚੋਂ 3 ਦੀਆਂ ਲਾਸ਼ਾਂ ਬਰਾਮਦ

06/20/2019 10:06:19 AM

ਲਖਨਊ— ਉੱਤਰ ਪ੍ਰਦੇਸ਼ 'ਚ ਲਖਨਊ ਦੇ ਨਗਰਾਮ ਖੇਤਰ 'ਚ ਵੀਰਵਾਰ ਸਵੇਰੇ ਬਾਰਾਤੀਆਂ ਨਾਲ ਭਰੀ ਪਿਕਅੱਪ ਨਹਿਰ 'ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਿਕਅੱਪ 'ਚ 29 ਬਾਰਾਤੀ ਸਵਾਰ ਸਨ। ਹਾਦਸਾ ਵੀਰਵਾਰ ਸਵੇਰੇ ਹੋਇਆ, ਜਦੋਂ ਬਾਰਾਤੀ ਵਿਆਹ ਤੋਂ ਵਾਪਸ ਆ ਰਹੇ ਸਨ। ਘਟਨਾ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ। ਲਾਪਤਾ 7 ਬੱਚਿਆਂ 'ਚੋਂ ਤਿੰਨ ਦੀਆਂ ਲਾਸ਼ਾਂ ਸ਼ਾਮ ਨੂੰ ਬਰਾਮਦ ਹੋਈਆਂ। ਚਾਰ ਬੱਚਿਆਂ ਦੀ ਤਲਾਸ਼ ਜਾਰੀ ਹੈ। ਵੈਨ ਨਹਿਰ 'ਚ ਡਿੱਗਣ ਨਾਲ ਕੁੱਲ 29 ਲੋਕ ਪਾਣੀ 'ਚ ਡੁੱਬ ਗਏ ਸਨ, ਜਿਨ੍ਹਾਂ 'ਚੋਂ 22 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇੰਦਰਾ ਨਹਿਰ 'ਚ ਵੈਨ ਡੁੱਬਣ ਅਤੇ ਬੱਚਿਆਂ ਦੀ ਮੌਤ ਦੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ (ਲਗਭਗ ਢਾਈ ਵਜੇ) ਇਹ ਲੋਕ ਵਾਪਸ ਆ ਰਹੇ ਸਨ। ਸੱਜੇ ਪਾਸੇ ਮੋੜ ਸੀ ਪਰ ਡਰਾਈਵਰ ਨੇ ਗੱਡੀ ਖੱਬੇ ਪਾਸੇ ਮੋੜ ਦਿੱਤੀ, ਜਿਸ ਨਾਲ ਗੱਡੀ ਸਿੱਧੇ ਨਹਿਰ 'ਚ ਜਾ ਡਿੱਗੀ। ਬੱਸ 'ਚ ਔਰਤਾਂ ਅਤੇ ਬੱਚਿਆਂ ਸਮੇਤ 29 ਲੋਕ ਸਵਾਰ ਸਨ। 22 ਲੋਕਾਂ ਨੂੰ ਬਚਾ ਲਿਆ ਗਿਆ। 7 ਬੱਚੇ ਲਾਪਤਾ ਹੋ ਗਏ ਸਨ, ਜਿਨ੍ਹਾਂ 'ਚੋਂ 3 ਦੀਆਂ ਲਾਸ਼ਾਂ ਸ਼ਾਮ ਨੂੰ ਬਰਾਮਦ ਹੋਈਆਂ। ਬਾਕੀ ਚਾਰ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। 
PunjabKesariਹਾਦਸਾ ਨਗਰਾਮ ਕੋਲ ਇੰਦਰਾ ਨਹਿਰ 'ਤੇ ਹੋਇਆ। ਬਾਰਾਤੀਆਂ ਨਾਲ ਭਰੀ ਪਿਕਅੱਪ ਵਾਹਨ ਨੇ ਕੰਟਰੋਲ ਗਵਾ ਦਿੱਤਾ ਅਤੇ ਸਿੱਧੇ ਨਹਿਰ 'ਚ ਜਾ ਡਿੱਗੀ। ਬਾਰਾਤੀਆਂ ਦੀ ਚੀਕ ਸੁਣ ਕੇ ਨੇੜੇ-ਤੇੜੇ ਦੇ ਲੋਕ ਮੌਕੇ 'ਤੇ ਪੁੱਜੇ ਅਤੇ ਰਾਹਤ ਕੰਮ ਸ਼ੁਰੂ ਕੀਤਾ। ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਨਹਿਰ 'ਚ ਉੱਤਰ ਕੇ ਬਾਰਾਤੀਆਂ ਨੂੰ ਲੱਭਣ 'ਚ ਜੁਟੀ ਹੈ। ਇਸ ਘਟਨਾ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਨੋਟਿਸ 'ਚ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਰਵਾਉਣ ਅਤੇ ਬਾਰਾਤੀਆਂ ਨੂੰ ਰੈਸਕਿਊ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ।PunjabKesari


DIsha

Content Editor

Related News