ਜੰਮੂ ਕਸ਼ਮੀਰ : ਬਾਰਾਮੂਲਾ ਪ੍ਰਸ਼ਾਸਨ ਨੇ ਸਨੋਅ ਫੈਸਟੀਵਲ ਦਾ ਕੀਤਾ ਆਯੋਜਨ

Friday, Feb 24, 2023 - 04:35 PM (IST)

ਜੰਮੂ ਕਸ਼ਮੀਰ : ਬਾਰਾਮੂਲਾ ਪ੍ਰਸ਼ਾਸਨ ਨੇ ਸਨੋਅ ਫੈਸਟੀਵਲ ਦਾ ਕੀਤਾ ਆਯੋਜਨ

ਬਾਰਾਮੂਲਾ (ਏਜੰਸੀ)- ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਬਾਰਾਮੂਲਾ ਜ਼ਿਲ੍ਹੇ ਦੇ ਰਫਿਆਬਾਦ ਖੇਤਰ 'ਚ ਬੁੱਧਵਾਰ ਨੂੰ ਇਕ ਸਨੋਅ ਫੈਸਟੀਵਲ ਆਯੋਜਿਤ ਕੀਤਾ ਗਿਆ। ਇਹ ਆਯੋਜਨ ਮੁੰਡਦਾਜੀ, ਰਫਿਆਬਾਦ ਦੇ ਵਿੰਟਰ ਵੰਡਰਲੈਂਡ ਦਾ ਪਤਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਾਰਾਮੂਲਾ ਵਲੋਂ ਕੀਤਾ ਗਿਆ। ਇਸ ਪ੍ਰੋਗਰਾਮ 'ਚ ਇਕ ਵਿਸ਼ਾਲ ਨੌਜਵਾਨ ਸਭਾ ਦੇਖੀ ਗਈ। ਇਸ ਉਤਸਵ 'ਚ ਸੰਗੀਤ, ਡਾਂਸ ਅਤੇ ਸੰਸਕ੍ਰਿਤੀ ਪ੍ਰੋਗਰਾਮ ਦੇਖੇ ਗਏ, ਜਿਨ੍ਹਾਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਪਰ ਆਕਰਸ਼ਨ ਦੀ ਪਛਾਣ ਸਨੋਅ ਕ੍ਰਿਕੇਟ, ਵਾਲੀਬਾਲ ਅਤੇ ਸਕੀਇੰਗ ਸੀ।
ਇਲਸ ਪ੍ਰੋਗਰਾਮ 'ਚ ਡਿਪਟੀ ਕਮਿਸ਼ਨਰ ਡਾ. ਸਈਅਦ ਸੇਹਰਿਸ਼ ਅਸਗਰ ਨਾਲ ਹੋਰ ਨਾਗਰਿਕ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀ ਮੌਜੂਦ ਸਨ।

ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਡੀ.ਸੀ. ਅਸਗਰ ਨੇ ਬੁੱਧਵਾਰ ਨੂੰ ਕਿਹਾ,''ਗ੍ਰਾਮੀਣ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਰਫਿਆਬਾਦ 'ਚ ਸਨੋਅ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ।'' ਉਨ੍ਹਾਂ ਕਿਹਾ ਕਿ ਰਫਿਆਬਾਦ ਅਤੇ ਬਾਰਾਮੂਲਾ 'ਚ ਹਜ਼ਾਰਾਂ ਲੋਕ ਇੱਥੇ ਆਏ। ਖੇਡ ਉਤਸਵ 'ਚ ਅਸੀਂ ਵਾਲੀਬਾਲ, ਕ੍ਰਿਕੇਟ ਅਤੇ ਟ੍ਰੇਕਿੰਗ ਵਰਗੇ ਕਈ ਖੇਡ ਸ਼ੁਰੂ ਕੀਤੇ ਹਨ। ਸਥਾਨਕ ਬੱਚਿਆਂ ਨੇ ਖੇਡ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸਥਾਨਕ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਜਿੱਥੇ ਅਸੀਂ ਸਥਾਨਕ ਸੰਸਕ੍ਰਿਤੀ ਨੂੰ ਉਤਸ਼ਾਹ ਦੇਵਾਂਗੇ। ਇਸ ਫੈਸਟੀਵਲ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਕਈ ਹੋਰ ਸਥਾਨ ਹਨ, ਜਿਨ੍ਹਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਨੂੰ ਜਲਦ ਹੀ ਪੂਰਾ ਕਰ ਲਵਾਂਗੇ। ਡੀ.ਸੀ. ਅਸਗਰ ਨੇ ਕਿਹਾ,''ਸਥਾਨਕ ਵਾਸੀਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਸਾਡਾ ਮਕਸਦ ਇਨ੍ਹਾਂ ਖੇਤਰਾਂ ਨੂੰ ਸੈਰ-ਸਪਾਟੇ ਨਕਸ਼ੇ 'ਤੇ ਲਿਆਉਣਾ ਹੈ।''


author

DIsha

Content Editor

Related News