ਵਿਆਹ ਦੌਰਾਨ DJ 'ਤੇ ਗਾਣਾ ਵਜਾਉਣ ਨੂੰ ਲੈ ਕੇ ਦੋਵੇਂ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੱਲੇ ਡਾਂਗਾ-ਸੋਟੇ, ਇਕ ਦੀ ਮੌਤ
Tuesday, Dec 10, 2024 - 11:38 PM (IST)
ਕੌਸ਼ਾਂਬੀ (ਉੱਤਰ ਪ੍ਰਦੇਸ਼), (ਭਾਸ਼ਾ)- ਜ਼ਿਲੇ ਦੇ ਕੋਖਰਾਜ ਥਾਣਾ ਖੇਤਰ ’ਚ ਸੋਮਵਾਰ ਦੇਰ ਰਾਤ ਆਪਣੀ ਪਸੰਦ ਦਾ ਗਾਣਾ ਵਜਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਬਰਾਤ ’ਚ ਸ਼ਾਮਲ ਕੁਝ ਵਿਅਕਤੀਆਂ ਨੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।
ਪੁਲਸ ਸੁਪਰਡੈਂਟ ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪਿੰਡ ਬਘੇਲਾਪੁਰ ਦੇ ਵਾਸੀ ਸਰੋਜ ਦੀ ਬੇਟੀ ਦਾ ਸੋਮਵਾਰ ਰਾਤ ਨੂੰ ਵਿਆਹ ਸੀ। ਬਰਾਤ ਚਾਰਵਾ ਥਾਣਾ ਖੇਤਰ ਦੇ ਪਿੰਡ ਪਾਕਸਰਾਏ ਤੋਂ ਆਈ ਸੀ।
ਆਪਣੇ ਪਸੰਦ ਦੇ ਗੀਤ ਵਜਾਉਣ ਨੂੰ ਲੈ ਕੇ ਕੁੜੀ ਪੱਖ ਦੇ ਲੋਕਾਂ ਤੇ ਬਰਾਤੀਆਂ ’ਚ ਝਗੜਾ ਹੋ ਗਿਆ। ਇਸ ਪਿੱਛੋਂ ਦੋਵਾਂ ਧਿਰਾਂ ਨੇ ਲਾਠੀਆਂ ਵਰ੍ਹਾਈਆਂ ਜਿਸ ਕਾਰਨ ਬਬਲੂ (32) ਅਤੇ ਰੋਹਿਤ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਬਬਲੂ ਦੀ ਮੌਤ ਹੋ ਗਈ। ਰੋਹਿਤ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...