ਜ਼ਿਮਨੀ ਚੋਣ ਨਤੀਜੇ : ਗੁਜਰਾਤ 'ਚ ਜਿੱਤੀ ਭਾਜਪਾ, ਬਾਂਕੀਪੁਰ ਸੀਟ 'ਤੇ ਪ੍ਰਸ਼ਾਂਤ ਕਿਸ਼ੋਰ ਅੱਗੇ
Monday, Aug 03, 2026 - 04:45 PM (IST)
ਨੈਸ਼ਨਲ ਡੈਸਕ- ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ 30 ਜੁਲਾਈ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਲਗਭਗ ਸਾਫ਼ ਹੋ ਗਏ ਹਨ। ਬਿਹਾਰ ਦੇ ਬਾਂਕੀਪੁਰ 'ਚ ਜਨ ਸੁਰਾਜ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 15,864 ਵੋਟਾਂ ਨਾਲ ਅੱਗੇ ਚੱਲ ਰਹੇ ਹਨ। 26ਵੇਂ ਰਾਊਂਡ ਦੀ ਵੋਟਾਂ ਦੀ ਗਿਣਤੀ ਤੋਂ ਤੱਕ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਤੱਕ 53,566 ਵੋਟ ਮਿਲੇ ਹਨ।
ਉੱਥੇ ਹੀ ਭਾਜਪਾ ਦੇ ਨੀਰਜ ਕੁਮਾਰ ਨੂੰ 37,702 ਵੋਟ ਮਿਲੇ ਹਨ। ਬਾਂਕੀਪੁਰ ਸੀਟ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ। ਉਹ ਇਸ ਸੀਟ ਤੋਂ ਲਗਾਤਾਰ 5 ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਦੇ ਰਾਜ ਸਭਾ ਜਾਣ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।
ਮੱਧ ਪ੍ਰਦੇਸ਼ ਦੇ ਦਤੀਆ 'ਚ ਕਾਂਗਰਸ ਦੇ ਉਮੀਦਵਾਰ ਘਨਸ਼ਾਮ ਸਿੰਘ 10 ਹਜ਼ਾਰ ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ 13ਵੇਂ ਰਾਊਂਡ ਦੀ ਗਿਣਤੀ ਤੱਕ 61,677 ਵੋਟ ਮਿਲੇ ਹਨ। ਭਾਜਪਾ ਨੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਟਿਕਟ ਕੱਟ ਕੇ ਆਸ਼ੂਤੋਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਹੈ। ਆਸ਼ੂਤੋਸ਼ ਨੂੰ ਹੁਣ ਤੱਕ 50623 ਵੋਟ ਮਿਲੇ ਹਨ। ਉਹ ਨਰੋਤਮ ਮਿਸ਼ਰਾ ਦੇ ਪੋਲਿੰਗ ਬੂਥ 'ਤੇ ਵੀ ਕਾਂਗਰਸ ਤੋਂ ਪਿਛੜ ਗਏ।
ਉੱਥੇ ਹੀ ਗੁਜਰਾਤ ਦੇ ਮੰਜਲਪੁਰ 'ਚ ਭਾਜਪਾ ਉਮੀਦਵਾਰ ਸਤੀਸ਼ ਪਟੇਲ ਨੇ 30,499 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ ਕਾਂਗਰਸ ਦੇ ਭਿਖਾਭਾਈ ਰਬਾੜੀ ਨੂੰ ਹਰਾਇਆ। 30 ਜੁਲਾਈ ਨੂੰ ਹੋਈਆਂ ਜ਼ਿਮਨੀ ਚੋਣਾਂ 'ਚ ਇਸ ਸੀਟ 'ਤੇ 37.05 ਫੀਸਦੀ ਵੋਟਿੰਗ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
