BSF ਦੀ ਗੋਲੀਬਾਰੀ ਨਾਲ ਬੰਗਲਾਦੇਸ਼ੀ ਤਸਕਰ ਦੀ ਮੌਤ
Monday, Aug 12, 2024 - 05:37 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਸਕਰਾਂ ਦੇ ਇਕ ਸਮੂਹ ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਬੀ.ਐੱਸ.ਐੱਫ. ਵਲੋਂ ਜਵਾਬੀ ਗੋਲੀਬਾਰੀ ਕੀਤੀ ਗਈ, ਜਿਸ ਵਿਚ ਇਕ ਬੰਗਲਾਦੇਸ਼ੀ ਤਸਕਰ ਮਾਰਿਆ ਗਿਆ। ਬੀ.ਐੱਸ.ਐੱਫ. ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਾਲਦਾ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਚਾਂਦਨੀ ਚੱਕ ਸਰਹੱਦੀ ਚੌਕੀ ਨੇੜੇ 11 ਅਤੇ 12 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ। ਬੀ.ਐੱਸ.ਐੱਫ. ਦੇ ਇਕ ਬਿਆਨ 'ਚ ਕਿਹਾ ਗਿਆ ਹੈ,''ਇਲਾਕੇ 'ਚ ਗਸ਼ਤ ਕਰ ਰਹੇ ਇਕ ਬੀ.ਐੱਸ.ਐੱਫ. ਜਵਾਨ ਨੇ 5 ਤੋਂ 6 ਲੋਕਾਂ ਨੂੰ ਆਪਣੇ ਸਿਰ 'ਤੇ ਸਮਾਨ ਲੈ ਕੇ ਭਾਰਤੀ ਖੇਤਰ ਤੋਂ ਬੰਗਲਾਦੇਸ਼ ਵੱਲ ਜਾਂਦੇ ਦੇਖਿਆ। ਜਵਾਨ ਤੁਰੰਤ ਅੱਗੇ ਵਧ ਕੇ ਤਸਕਰਾਂ ਨੂੰ ਰੁਕਣ ਲਈ ਕਿਹਾ।
ਲੋਕਾਂ ਨੇ ਜਵਾਨ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ ਕਰ ਦਿੱਤਾ ਅਤੇ ਝਾੜੀਆਂ ਦੇ ਪਿੱਛੇ ਲੁਕੇ ਤਸਕਰਾਂ ਦੇ ਇਕ ਹੋਰ ਸਮੂਹ ਨੇ ਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਵਾਨਾਂ ਨੇ ਸਵੈ-ਰੱਖਿਆ 'ਚ ਗੋਲੀਬਾਰੀ ਕੀਤੀ।'' ਗੋਲੀਬਾਰੀ ਤੋਂ ਬਾਅਦ ਬਦਮਾਸ਼ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਜੰਗਲ ਦੀਆਂ ਝਾੜੀਆਂ ਦਾ ਸਹਾਰਾ ਲੈ ਕੇ ਭਾਰਤੀ ਸਰਹੱਦ ਵੱਲ ਭੱਜ ਗਏ। ਇਕ ਬੰਗਲਾਦੇਸ਼ੀ ਤਸਕਰ ਜ਼ਖ਼ਮੀ ਹਾਲਤ 'ਚ ਮਿਲਿਆ ਅਤੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਬੰਗਲਾਦੇਸ਼ ਦੇ ਛਪਈ ਨਵਾਬਗੰਜ ਜ਼ਿਲ੍ਹੇ ਦੇ ਰਿਸ਼ੀਪਾਰਾ ਪਿੰਡ ਦੇ ਨਿਵਾਸੀ ਅਬਦੁੱਲਾ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8