‘ਗ੍ਰੇਟ ਵਿਕਟ੍ਰੀ ਡੇਅ’ ’ਤੇ PM ਸ਼ੇਖ ਹਸੀਨਾ ਨੇ ਕਿਹਾ-‘‘ਬੰਗਲਾਦੇਸ਼ ਹਰੇਕ ਧਰਮਾਂ ਦੇ ਲੋਕਾਂ ਦਾ’’
Friday, Dec 18, 2020 - 10:08 PM (IST)
ਢਾਕਾ-ਬੰਗਲਾਦੇਸ਼ ਦੇ ਪਾਕਿਸਾਤਨ ਤੋਂ ਵੱਖ ਹੋਣ ਦੇ 49 ਸਾਲ ਪੂਰੇ ਹੋਣ ’ਤੇ ‘ਗ੍ਰੇਟ ਵਿਕਟ੍ਰੀ ਡੇਅ’ ਦੇ ਮੌਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੁੱਧਵਾਰ ਨੂੰ ਕਿਹਾ ਕਿ ਬੰਗਲਾਦੇਸ਼ ’ਚ ਹਰੇਕ ਧਰਮ ਅਤੇ ਜਾਤੀ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਹੈ। ਪ੍ਰਧਾਨ ਮੰਤਰੀ ਨੇ ‘ਗ੍ਰੇਟ ਵਿਕਟ੍ਰੀ ਡੇਅ’ ’ਤੇ ਸੱਤਾਧਾਰੀ ਬੰਗਲਾਦੇਸ਼ ਅਵਾਮੀ ਲੀਗ ਵੱਲੋਂ ਆਯੋਜਿਤ ਇਕ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰੇਕ ਧਰਮਾਂ ਦੇ ਲੋਕਾਂ ਨੂੰ ਬੰਗਲਾਦੇਸ਼ ’ਚ ਸਮਾਨ ਸੁਵਿਧਾਵਾਂ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖੂਨ ਵਹਾਇਆ ਹੈ।
ਇਹ ਵੀ ਪੜ੍ਹੋ -FB ਪਰਮਿਸ਼ਨ ਲੈ ਕੇ ਕਰ ਸਕਦੈ ਯੂਜ਼ਰਸ ਦੀ ਟ੍ਰੈਕਿੰਗ : ਟਿਮ ਕੁਕ
ਉਨ੍ਹਾਂ ਨੇ ਕਿਹਾ ਕਿ ਬੰਗਬੰਧੁ ਦੀ ਮੂਰਤੀ ’ਤੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੰਗਲਾਦੇਸ਼ ਗੈਰ-ਫਿਰਕੂ ਭਾਵਨਾ ਵਾਲਾ ਦੇਸ਼ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਹੀ ਦਿਨ 1971 ’ਚ ਬੰਗਲਾਦੇਸ਼ ਨੂੰ ਪਾਕਿਤਸਾਨ ਤੋਂ ਜਿੱਤ ਮਿਲੀ ਸੀ। ਦੇਸ਼ ’ਚ ਹਰ ਸਾਲ ਇਸ ਮੌਕੇ ’ਤੇ ਵਿਸ਼ਾਲ ਸਮਾਰੋਹ ਹੁੰਦਾ ਸੀ ਪਰ ਇਸ ਸਾਲ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਇਸ ਨੂੰ ਸਾਦਗੀ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਪਤਨੀ ਨੇ ਲਵਾਈ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।