ਰਾਹਤ ਦੀ ਖ਼ਬਰ: ਬੇਂਗਲੁਰੂ ’ਚ ਕੋਰੋਨਾ ਪੀੜਤ ਦੋਹਾਂ ਦੱਖਣੀ ਅਫਰੀਕੀ ਨੌਜਵਾਨਾਂ ’ਚ ਨਹੀਂ ਮਿਲਿਆ ‘ਓਮੀਕਰੋਨ’

Sunday, Nov 28, 2021 - 04:06 PM (IST)

ਰਾਹਤ ਦੀ ਖ਼ਬਰ: ਬੇਂਗਲੁਰੂ ’ਚ ਕੋਰੋਨਾ ਪੀੜਤ ਦੋਹਾਂ ਦੱਖਣੀ ਅਫਰੀਕੀ ਨੌਜਵਾਨਾਂ ’ਚ ਨਹੀਂ ਮਿਲਿਆ ‘ਓਮੀਕਰੋਨ’

ਬੇਂਗਲੁਰੂ— ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦੇਸ਼ ਅਤੇ ਦੁਨੀਆ ’ਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦਰਮਿਆਨ ਬੇਂਗਲੁਰੂ ’ਚ ਦੋ ਦੱਖਣੀ ਅਫ਼ਰੀਕੀ ਨੌਜਵਾਨਾਂ ਦੇ ਕੋਰੋਨਾ ਪੀੜਤ ਪਾਏ ਜਾਣ ਨਾਲ ਖ਼ੌਫ ਦਾ ਮਾਹੌਲ ਬਣ ਗਿਆ ਸੀ। ਇਨ੍ਹਾਂ ਦੋਹਾਂ ਦੇ ਨਮੂਨਿਆਂ ਦੀ ਜਾਂਚ ਤੋਂ ਸਾਫ਼ ਹੋ ਗਿਆ ਹੈ ਕਿ ਇਹ ਦੋਵੇਂ ਓਮੀਕਰੋਨ ਵੇਰੀਐਂਟ ਤੋਂ ਇਨਫੈਕਟਿਡ ਨਹੀਂ ਹਨ। ਜਾਣਕਾਰੀ ਮੁਤਾਬਕ ਦੋਵੇਂ 11 ਅਤੇ 20 ਨਵੰਬਰ ਨੂੰ ਕੋਰੋਨਾ ਤੋਂ ਪੀੜਤ ਪਾਏ ਗਏ ਸਨ।

ਇਹ ਵੀ ਪੜ੍ਹੋ: ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ

ਦੱਸ ਦੇਈਏ ਕਿ ਇਸ ਸਮੇਂ ਦੱਖਣੀ ਅਫਰੀਕਾ ਵਿਚ ਓਮੀਕਰੋਨ ਵੇਰੀਐਂਟ ਦਾ ਕਹਿਰ ਸਭ ਤੋਂ ਜ਼ਿਆਦਾ ਨਜ਼ਰ ਆ ਰਿਹਾ ਹੈ। ਇਹ ਹੀ ਕਾਰਨ ਹੈ ਕਿ ਕੋਰੋਨਾ ਪੀੜਤ ਪਾਏ ਗਏ ਦੋਵੇਂ ਦੱਖਣੀ ਅਫਰੀਕਾ ਨੌਜਵਾਨਾਂ ’ਚ ਨਵੇਂ ਵੇਰੀਐਂਟ ਦੀ ਗੱਲ ਨਾਲ ਖਲਬਲੀ ਮਚ ਗਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ 1 ਤੋਂ 26 ਨਵੰਬਰ ਦਰਮਿਆਨ ਕੁੱਲ 94 ਲੋਕ ਦੱਖਣੀ ਅਫਰੀਕਾ ਤੋਂ ਭਾਰਤ ਆਏ ਹਨ ਅਤੇ ਉਨ੍ਹਾਂ ’ਚੋਂ 2 ’ਚ ਕੋਰੋਨਾ ਵਾਇਰਸ ਦਾ ਪਹਿਲਾਂ ਵਾਲਾ ਵੇਰੀਐਂਟ ਹੀ ਪਾਇਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਹੈ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਦਾ ਨਵਾਂ ਵੇਰੀਐਂਟ ਪਹੁੰਚਿਆ ਯੂਰਪ, ਬ੍ਰਿਟੇਨ ਤੋਂ ਓਮੀਕ੍ਰੋਨ ਦੇ ਦੋ ਮਾਮਲੇ ਆਏ ਸਾਹਮਣੇ

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਓਮੀਕਰੋਨ ਵੇਰੀਐਂਟ ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿਚ ਪਾਇਆ ਸੀ। ਇਸ ਤੋਂ ਬਾਅਦ ਬੋਤਸਵਾਨਾ, ਬੈਲਜ਼ੀਅਮ, ਇਜ਼ਰਾਇਲ, ਹਾਂਗਕਾਂਗ ਅਤੇ ਯੂ. ਕੇ. ’ਚ ਵੀ ਇਸ ਦੇ ਮਰੀਜ਼ ਪਾਏ ਗਏ। ਓਮੀਕਰੋਨ ਦੇ ਖ਼ੌਫ ਦਰਮਿਆਨ ਕਰਨਾਟਕ ਸਰਕਾਰ ਨੇ ਵਿਦੇਸ਼ਾਂ ਤੋਂ ਆਏ ਯਾਤਰੀਆਂ ਲਈ ਹਵਾਈ ਅੱਡੇ ’ਤੇ ਹੀ ਸਕ੍ਰੀਨਿੰਗ ਦੀ ਵਿਵਸਥਾ ਕੀਤੀ ਹੈ। ਇਸ ਦੇ ਨਾਲ ਹੀ ਕੇਰਲ ਅਤੇ ਮਹਾਰਾਸ਼ਟਰ ਤੋਂ ਆਉਣ ਵਾਲਿਆਂ ਲਈ ਕੋਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਦੀ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਅੰਦਰ ਤਿਆਰ ਕਰਾਂਗੇ ਟੀਕਾ


author

Tanu

Content Editor

Related News