ਬਵਾਸੀਰ ਦੀ ਸਮੱਸਿਆ ਦੂਰ ਕਰਨ ’ਚ ਮਦਦ ਕਰਦੈ ਕੇਲਾ

10/18/2019 8:18:18 PM

ਨਵੀਂ ਦਿੱਲੀ (ਏਜੰਸੀ)-ਨੌਜਵਾਨ ਪੀੜ੍ਹੀ ਵਿਚ ਖਾਣ-ਪੀਣ ਦੀ ਗਲਤ ਆਦਤ, ਪਾਣੀ ਘੱਟ ਪੀਣਾ ਅਤੇ ਭੋਜਨ ’ਚ ਫਾਈਬਰ ਦੀ ਕਮੀ ਕਾਰਣ ਕਬਜ਼ ਦੀ ਬੀਮਾਰੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਹੀ ਹੈ। ਜੇਕਰ ਸਮਾਂ ਰਹਿੰਦੇ ਕਬਜ਼ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਬਵਾਸੀਰ ਦਾ ਰੂਪ ਲੈ ਸਕਦੀ ਹੈ ਜੋ ਇਕ ਗੰਭੀਰ ਬੀਮਾਰੀ ਹੈ, ਜਿਸ ਵਿਚ ਦਰਦ ਅਤੇ ਤਕਲੀਫ ਦੇ ਨਾਲ-ਨਾਲ ਗੁਦਾ ’ਚੋਂ ਖੂਨ ਵੀ ਆਉਣ ਲੱਗਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ’ਚ ਤੁਹਾਡੀ ਮਦਦ ਕਰ ਸਕਦਾ ਹੈ ਕੇਲਾ।
ਲਾਈਫ ਸਟਾਈਲ ’ਚ ਬਦਲਾਅ ਨਾਲ ਦੂਰ ਹੋਵੇਗੀ ਬੀਮਾਰੀ
ਲਾਈਫ ਸਟਾਈਲ ਨਾਲ ਜੁੜੀਆਂ ਕਈ ਦੂਸਰੀਆਂ ਬੀਮਾਰੀਆਂ ਵਾਂਗ ਬਵਾਸੀਰ ਨੂੰ ਵੀ ਤੁਸੀਂ ਆਪਣੀ ਡਾਈਟ ’ਚ ਬਦਲਾਅ ਕਰ ਕੇ ਦੂਰ ਕਰ ਸਕਦੇ ਹੋ। ਫਾਈਬਰ ਨਾਲ ਭਰਪੂਰ ਖੁਰਾਕ ਦਾ ਸੇਵਨ ਕਰੋ, ਰੱਜ ਕੇ ਪਾਣੀ ਪੀਓ ਅਤੇ ਲਿਕਵਿਡ ਡਾਈਟ ਦਾ ਸੇਵਨ ਕਰੋ ਤਾਂ ਜੋ ਸਰੀਰ ਹਾਈਡ੍ਰੇਟੇਡ ਰਹੇ। ਇਸ ਤੋਂ ਇਲਾਵਾ ਹੈਲਦੀ ਐਕਸਰਸਾਈਜ਼ ਅਤੇ ਨੀਂਦ ਵੀ ਬਵਾਸੀਰ ਦੇ ਇਲਾਜ ’ਚ ਮਦਦਗਾਰ ਸਾਬਿਤ ਹੋ ਸਕਦੀ ਹੈ।
ਨੈਚੁਰਲ ਲੈਕਸੇਟਿਵ ਦਾ ਕੰਮ ਕਰਦੈ ਕੇਲਾ
ਪੱਕਿਆ ਹੋਇਆ ਕੇਲਾ ਬਵਾਸੀਰ ਦੀ ਸਮੱਸਿਆ ਦੂਰ ਕਰਨ ’ਚ ਘਰੇਲੂ ਨੁਸਖੇ ਦਾ ਕੰਮ ਕਰਦਾ ਹੈ। ਕਾਰਬੋਹਾਈਡ੍ਰੇਟਸ ਨਾਲ ਭਰਪੂਰ ਕੇਲਾ, ਨੈਚੁਰਲ ਲੈਕਸੇਟਿਵ ਯਾਨੀ ਮੁਲਾਇਮ ਕਰਨ ਵਾਲੀ ਦਵਾਈ ਦੇ ਰੂਪ ’ਚ ਕੰਮ ਕਰਦਾ ਹੈ।
ਰੋਜ਼ ਕੇਲਾ ਖਾਣ ਨਾਲ ਡਾਈਜ਼ੇਸ਼ਨ ਰਹੇਗੀ ਬਿਹਤਰ
ਰੋਜ਼ਾਨਾ ਕੇਲਾ ਖਾਣ ਨਾਲ ਨਾ ਸਿਰਫ ਤੁਹਾਡੀ ਡਾਈਜ਼ੇਸ਼ਨ ਯਾਨੀ ਪਾਚਨ ਤੰਤਰ ਬਿਹਤਰ ਰਹਿੰਦਾ ਹੈ, ਸਗੋਂ ਫਾਈਬਰ ਨਾਲ ਭਰਪੂਰ ਕੇਲਾ ਬਵਾਸੀਰ ਦੀ ਸਮੱਸਿਆ ਦੂਰ ਕਰਨ ’ਚ ਵੀ ਮਦਦ ਕਰਦਾ ਹੈ। ਕੇਲੇ ’ਚ ਮੌਜੂਦ ਨੈਚੁਰਲ ਸ਼ੂਗਰ, ਐਂਟੀਬਾਇਓਟਿਕ ਕੁਵਾਲਿਟੀ ਨਾਲ ਭਰਪੂਰ ਹੁੰਦੀ ਹੈ, ਜੋ ਇਨਫੈਕਟਿਡ ਏਰੀਆ ਤੋਂ ਬੈਕਟੀਰੀਆ ਦਾ ਗ੍ਰੋਥ ਘੱਟ ਕਰਨ ’ਚ ਮਦਦ ਕਰਦੀ ਹੈ।
ਦਰਦ ਅਤੇ ਜਲਣ ਦੂਰ ਕਰਦਾ ਹੈ ਕੇਲਾ
ਬਵਾਸੀਰ ਕਾਰਣ ਇਨਫੈਕਟਿਡ ਹਿੱਸੇ ’ਚ ਦਰਦ ਅਤੇ ਜਲਣ ਵੀ ਮਹਿਸੂਸ ਹੋ ਰਹੀ ਹੁੰਦੀ ਹੈ ਜਿਸਨੂੰ ਬਹੁਤ ਹੱਦ ਤੱਕ ਘੱਟ ਕਰਨ ’ਚ ਕੇਲਾ ਮਦਦ ਕਰਦਾ ਹੈ।


Sunny Mehra

Content Editor

Related News