ਅਹਿਮ ਖ਼ਬਰ : ਕੇਦਾਰਨਾਥ ਮੰਦਰ ’ਚ ਮੋਬਾਇਲ ਲਿਜਾਣ, ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

Monday, Jul 17, 2023 - 04:55 AM (IST)

ਅਹਿਮ ਖ਼ਬਰ : ਕੇਦਾਰਨਾਥ ਮੰਦਰ ’ਚ ਮੋਬਾਇਲ ਲਿਜਾਣ, ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਨੈਸ਼ਨਲ ਡੈਸਕ : ਹਾਲ ਹੀ ’ਚ ਕਈ ਵਿਵਾਦਿਤ ਵੀਡੀਓਜ਼ ਕਾਰਨ ਚਰਚਾ ’ਚ ਰਹੇ ਕੇਦਾਰਨਾਥ ਮੰਦਰ ਵਿਚ ਮੋਬਾਇਲ ਫ਼ੋਨ ਨਾਲ ਦਾਖ਼ਲ ਹੋਣ, ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੰਦਰ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਵਾਲੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਇਸ ਸਬੰਧ ’ਚ ਮੰਦਰ ਕੰਪਲੈਕਸ ’ਚ ਵੱਖ-ਵੱਖ ਥਾਵਾਂ ’ਤੇ ਬੋਰਡ ਲਗਾ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਵਹਿ ਰਿਹੈ ਉੱਪਰ, ਸਹਿਮੇ ਮਾਨਸਾ ਦੇ ਲੋਕ

ਇਨ੍ਹਾਂ ਬੋਰਡਾਂ ’ਤੇ ਲਿਖਿਆ ਗਿਆ ਹੈ ਕਿ ਮੰਦਰ ਕੰਪਲੈਕਸ ਵਿਚ ਮੋਬਾਇਲ ਫੋਨ ਲੈ ਕੇ ਦਾਖਲ ਨਾ ਹੋਵੋ, ਮੰਦਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਤੁਸੀਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ’ਚ ਹੋ। ਕੁਝ ਹੋਰ ਬੋਰਡਾਂ ’ਤੇ ਮੰਦਰ ਅਤੇ ਮੰਦਰ  ਕੰਪਲੈਕਸ ’ਚ ਸਿਰਫ਼ ਮਰਿਆਦਾਪੂਰਨ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦਕਿ ਇੱਕ ਹੋਰ ਬੋਰਡ ’ਤੇ ਲਿਖਿਆ ਗਿਆ ਹੈ ਕਿ ਮੰਦਰ ਦੇ ਵਿਹੜੇ ਵਿਚ ਟੈਂਟ ਜਾਂ ਸ਼ਿਵਰ ਲਗਾਉਣਾ ਸਜ਼ਾਯੋਗ ਅਪਰਾਧ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ’ਚੋਂ ਮਿਲਿਆ ਬੰਬ ਸ਼ੈੱਲ, ਪੁਲਸ ਨੇ ਇਲਾਕਾ ਕੀਤਾ ਸੀਲ

ਹਿੰਦੀ ਅਤੇ ਅੰਗਰੇਜ਼ੀ ’ਚ ਲਿਖੇ ਇਨ੍ਹਾਂ ਬੋਰਡਾਂ ’ਤੇ ਸਪੱਸ਼ਟ ਲਿਖਿਆ ਗਿਆ ਹੈ ਕਿ ਅਜਿਹਾ ਕਰਦੇ ਹੋਏ ਫੜੇ ਜਾਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ’ਚ ਗੜ੍ਹਵਾਲ ਹਿਮਾਲਿਆ ’ਚ ਸਥਿਤ ਕੇਦਾਰਨਾਥ ਮੰਦਰ 'ਚ ਬਣਾਈਆਂ ਗਈਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਤੀਰਥ ਪੁਰੋਹਿਤਾਂ ਤੋਂ ਲੈ ਕੇ ਸ਼ਰਧਾਲੂਆਂ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਇਤਰਾਜ਼ ਜਤਾਇਆ ਸੀ ਅਤੇ ਧਾਰਮਿਕ ਸਥਾਨਾਂ ’ਤੇ ਅਜਿਹੀਆਂ ਹਰਕਤਾਂ ਨੂੰ ਗ਼ਲਤ ਕਰਾਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ’ਚ 17 ਤੇ 18 ਨੂੰ ਰਹੇਗੀ ਛੁੱਟੀ 

 ਇਕ ਵੀਡੀਓ ਵਿਚ ਜਿਥੇ ਮੰਦਰ ਕੰਪਲੈਕਸ ਵਿਚ ਆਪਣੇ ਮਰਦ ਦੋਸਤ ਨੂੰ ਨਾਟਕੀ ਢੰਗ ਨਾਲ ਆਪਣੇ ਗੋਡਿਆਂ ਦੇ ਭਾਰ ਬੈਠ ਕੇ ਪ੍ਰਪੋਜ਼ ਕਰਦੀ ਇਕ ਵਲਾਗਰ ਦਿਖਾਈ ਦਿੱਤੀ ਸੀ, ਉੱਥੇ ਹੀ ਇਕ ਹੋਰ ਵੀਡੀਓ ਵਿਚ ਮੰਦਰ ਦੇ ਗਰਭ ਗ੍ਰਹਿ ਵਿਚ ਇਕ ਔਰਤ ਨੋਟ ਉਡਾਉਂਦੀ ਦਿਖਾਈ ਦਿੱਤੀ ਸੀ। ਇਸ ਤੋਂ ਇਲਾਵਾ ਵੀ ਕਈ ਲੋਕਾਂ ਨੂੰ ਕੇਦਾਰਨਾਥ ਮੰਦਰ ’ਚ ਰੀਲ ਬਣਾਉਂਦੇ ਦੇਖਿਆ ਗਿਆ ਸੀ।

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਧਾਰਮਿਕ ਸਥਾਨ ਦੀ ਇਕ ਮਰਿਆਦਾ, ਮਾਨਤਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਉਸ ਮੁਤਾਬਕ ਵਤੀਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਬਦਰੀਨਾਥ ਧਾਮ ’ਚ ਅਜਿਹੀ ਕੋਈ ਸ਼ਿਕਾਇਤ ਅਜੇ ਨਹੀਂ ਆਈ ਹੈ ਪਰ ਜਲਦ ਹੀ ਅਜਿਹੇ ਬੋਰਡ ਉੱਥੇ ਵੀ ਲਗਾਏ ਜਾਣਗੇ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Manoj

Content Editor

Related News