ਦਿੱਲੀ 'ਚ ਸਿੰਗਲ ਯੂਜ਼ ਪਲਾਸਟਿਕ 1 ਜੁਲਾਈ ਤੋਂ ਬੈਨ, ਉਲੰਘਣਾ ਕਰਨ 'ਤੇ ਹੋਵੇਗੀ ਕਾਰਵਾਈ
Tuesday, Jun 21, 2022 - 08:31 PM (IST)
ਨਵੀਂ ਦਿੱਲੀ-ਦਿੱਲੀ ਸਰਕਾਰ ਦਾ ਵਾਤਾਵਰਣ ਵਿਭਾਗ ਸਿੰਗਲ ਯੂਜ਼ ਪਲਾਸਟਿਕ (ਐੱਸ. ਯੂ. ਪੀ.) ਨਾਲ ਬਣੇ ਚਿੰਨ੍ਹਹਿੱਤ ਉਤਪਾਦਾਂ ’ਤੇ ਲਾਗੂ ਪਾਬੰਦੀ ਨੂੰ ਅਮਲ ਵਿਚ ਲਿਆਉਣ ਲਈ 1 ਜੁਲਾਈ ਤੋਂ ਮੁਹਿੰਮ ਚਲਾਏਗਾ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਿਨਿਰਮਾਤਾਵਾਂ, ਸਪਲਾਈਕਰਤਾਵਾਂ, ਡਿਸਟ੍ਰੀਬਿਊਟਰਾਂ ਅਤੇ ਵਿਕਰੇਤਾਵਾਂ ’ਤੇ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ : ਕੱਚੇ ਅਤੇ ਪਾਮ ਤੇਲਾਂ ਦੀਆਂ ਕੀਮਤਾਂ ’ਚ ਆਈ ਗਿਰਾਵਟ
ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿੰਗਲ ਉਪਯੋਗ ਵਾਲੇ ਪਲਾਸਟਿਕ ਤੋਂ ਬਣਨ ਵਾਲੇ ਉਤਪਾਦਾਂ ਦੇ ਵਿਨਿਰਮਾਣ ਨਾਲ ਜੁੜੇ ਪੱਖਾਂ ਨੂੰ ਸਖਤ ਨਿਰਦੇਸ਼ ਦੇ ਦਿੱਤੇ ਗਏ ਹਨ। ਸਿੰਗਲ ਯੂਜ਼ ਵਾਲੇ ਪਲਾਸਟਿਕ ਤੋਂ ਬਣੇ 19 ਉਤਪਾਦਾਂ ਨੂੰ ਇਸ ਪਾਬੰਦੀ ਦੇ ਦਾਇਰੇ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਗੁਬਾਰਿਆਂ, ਝੰਡਿਆਂ, ਕੈਂਡੀ, ਆਈਸਕ੍ਰੀਮ ਵਿਚ ਲੱਗਣ ਵਾਲੀ ਪਲਾਸਟਿਕ ਸਟਿਕ, ਥਰਮੋਕੋਲ ਨਾਲ ਬਣੀ ਪਲੇਟ, ਕੱਪ, ਗਿਲਾਸ, ਪਲਾਸਟਿਕ ਦੇ ਚੱਮਚ, ਕਾਂਟੇ, ਚਾਕੂ, ਤਸ਼ਤਰੀ ਤੋਂ ਇਲਾਵਾ ਮਠਿਆਈ ਦੇ ਡੱਬਿਆਂ, ਸੱਦਾ ਪੱਤਰ ਅਤੇ ਸਿਗਰੇਟ ਪੈਕੇਟ ਦੀ ਪੈਕੇਜਿੰਗ ਵਿਚ ਇਸਤੇਮਾਲ ਹੋਣ ਵਾਲੀ ਫਿਲਮ ਅਤੇ 100 ਮਾਈਕ੍ਰੋਨ ਤੋਂ ਘੱਟ ਦੇ ਪਲਾਸਟਿਕ ਜਾਂ ਪੀ. ਵੀ. ਸੀ. ਬੈਨਰ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ