ਛੋਟੇ ਕੱਪੜਿਆਂ 'ਤੇ ਪਾਬੰਦੀ, ਇਸ ਮੰਦਰ 'ਚ ਮੋਬਾਇਲ ਲੈ ਕੇ ਜਾਣ ਦੀ ਵੀ ਨਹੀਂ ਹੈ ਇਜਾਜ਼ਤ; ਜਾਣੋ ਨਵੇਂ ਨਿਯਮ

Friday, Dec 06, 2024 - 11:59 PM (IST)

ਛੋਟੇ ਕੱਪੜਿਆਂ 'ਤੇ ਪਾਬੰਦੀ, ਇਸ ਮੰਦਰ 'ਚ ਮੋਬਾਇਲ ਲੈ ਕੇ ਜਾਣ ਦੀ ਵੀ ਨਹੀਂ ਹੈ ਇਜਾਜ਼ਤ; ਜਾਣੋ ਨਵੇਂ ਨਿਯਮ

ਉਦੈਪੁਰ  - ਸੂਬੇ ਦੇ ਮੰਦਰਾਂ ’ਚ ਪਵਿੱਤਰਤਾ ਬਣਾਈ ਰੱਖਣ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਏਕਲਿੰਗਜੀ ਟਰੱਸਟ ਵੱਲੋਂ ਨਿਯਮ ਬਣਾਏ ਗਏ ਹਨ। ਏਕਲਿੰਗਜੀ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਸ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਮੰਦਰ ’ਚ ਛੋਟੇ ਕੱਪੜੇ ਪਹਿਣਨ ਤੇ ਮੋਬਾਈਲ ਲੈ ਕੇ ਆਉਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਮੰਦਰ ਨੂੰ ਮੇਵਾੜ ਦੇ ਦੇਵਤਾ ਵਜੋਂ ਪੂਜਿਆ ਜਾਂਦਾ ਹੈ। ਮੰਦਰ ਦੇ ਪ੍ਰਬੰਧਕਾਂ ਵੱਲੋਂ ਨਵੇਂ ਨਿਯਮਾਂ ਸਬੰਧੀ ਇਕ ਬੈਨਰ ਲਾਇਆ ਗਿਆ ਹੈ। 

ਏਕਲਿੰਗ ਮੰਦਰ ਦੇ ਨਵੇਂ ਨਿਯਮ:-

  • ਤੁਸੀਂ ਜੁੱਤੇ, ਜੁਰਾਬਾਂ ਅਤੇ ਚਮੜੇ ਦੀਆਂ ਚੀਜ਼ਾਂ ਨਾਲ ਮੰਦਰ ਨਹੀਂ ਜਾ ਸਕਦੇ।
  • ਮੰਦਰ ਦੇ ਅੰਦਰ ਬਟੂਆ, ਬੈਲਟ ਅਤੇ ਬੈਗ ਵਰਗੀਆਂ ਚੀਜ਼ਾਂ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
  • ਮੰਦਰ ਦੇ ਪਰਿਸਰ ਵਿੱਚ ਸਿਗਰਟਨੋਸ਼ੀ ਦੀ ਮਨਾਹੀ ਹੈ। ਜੇਕਰ ਅਜਿਹਾ ਕਰਦੇ ਫੜੇ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
  • ਮੰਦਰ ਦੇ ਪਰਿਸਰ ਵਿੱਚ ਮੋਬਾਈਲ ਫੋਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਸੇ ਸ਼ਰਧਾਲੂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ।
  • ਮੰਦਰ ਦੇ ਪਰਿਸਰ ਵਿੱਚ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ 'ਤੇ ਪਾਬੰਦੀ ਲਗਾਈ ਗਈ ਹੈ।
  • ਮੰਦਰ ਵਿੱਚ ਪਾਲਤੂ ਜਾਨਵਰਾਂ ਨੂੰ ਲੈ ਕੇ ਜਾਣ ਦੀ ਮਨਾਹੀ ਹੈ। ਥਾਂ-ਥਾਂ 'ਤੇ ਹਥਿਆਰ ਰੱਖਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
  • ਮੰਦਰ ਵਿੱਚ ਦਰਸ਼ਨਾਂ ਲਈ ਹਾਫ ਪੈਂਟ, ਬਰਮੂਡਾ, ਮਿੰਨੀ ਸਕਰਟ ਜਾਂ ਕਿਸੇ ਵੀ ਤਰ੍ਹਾਂ ਦੇ ਛੋਟੇ ਕੱਪੜੇ ਪਾਉਣ ਦੀ ਮਨਾਹੀ ਹੈ।

author

Inder Prajapati

Content Editor

Related News