ਪੱਛਮੀ ਬੰਗਾਲ ’ਚ ਫਿਲਮਾਂ, TV ਸੀਰੀਅਲਾਂ, ਵੈੱਬ ਸੀਰੀਜ਼ ਦੀ ਸ਼ੂਟਿੰਗ ’ਤੇ ਲੱਗੀ ਰੋਕ
Monday, May 17, 2021 - 12:29 AM (IST)
ਕੋਲਕਾਤਾ– ਪੱਛਮੀ ਬੰਗਾਲ ਵਿਚ ਟੀ. ਵੀ. ਸੀਰੀਅਲਾਂ, ਵੈੱਬ ਸੀਰੀਜ਼ ਅਤੇ ਫਿਲਮਾਂ ਦੀ ਸ਼ੂਟਿੰਗ ’ਤੇ ਐਤਵਾਰ ਤੋਂ ਰੋਕ ਲੱਗ ਗਈ। ਸੂਬਾ ਸਰਕਾਰ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਖਤ ਪਾਬੰਦੀਆਂ ਲਾਗੂ ਕੀਤੀਆਂ ਹਨ। ਫੈੱਡਰੇਸ਼ਨ ਆਫ ਸਿਨੇ ਟੈਕਨੀਸ਼ੀਅਨਜ਼ ਐਂਡ ਵਰਕਰਸ ਆਫ ਈਸਟਰਨ ਇੰਡੀਆ ਦੇ ਚੇਅਰਮੈਨ ਸਵਰੂਪ ਬਿਸਵਾਸ ਨੇ ਦੱਸਿਆ ਕਿ ਸੂਬੇ ਵਿਚ ਇਸ ਸਮੇਂ 36 ਸੀਰੀਅਲਾਂ, 3 ਵੈੱਬ ਸੀਰੀਜ਼ ਅਤੇ ਇਕ ਫਿਮਲ ਦੀ ਸ਼ੂਟਿੰਗ ਚੱਲ ਰਹੀ ਸੀ ਜੋ ਐਤਵਾਰ ਤੋਂ 30 ਮਈ ਤੱਕ ਲਈ ਰੁਕ ਜਾਵੇਗੀ।
ਇਹ ਖ਼ਬਰ ਪੜ੍ਹੋ- ਭਾਰਤੀ ਹੋਟਲ ਇੰਡਸਟਰੀ ਨੂੰ 1.30 ਲੱਖ ਕਰੋੜ ਰੁਪਏ ਦਾ ਨੁਕਸਾਨ, ਸਰਕਾਰ ਤੋਂ ਮੰਗੀ ਮਦਦ
ਬਿਸਵਾਸ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਾਡੀ ਬੇਨਤੀ ਹੈ ਕਿ ਉਹ ਵੇਖਣ ਕਿ ਕੀ ਕੁਝ ਅਜਿਹਾ ਹੱਲ ਕੱਢਿਆ ਜਾ ਸਕਦਾ ਹੈ, ਜਿਸ ਨਾਲ ਇਸ ਪੇਸ਼ੇ 'ਚ ਸ਼ਾਮਲ ਸੈਂਕੜੇ ਲੋਕ ਬੇਰੁਜ਼ਗਾਰ ਨਾ ਹੋ ਜਾਣ। ਬਿਹਤਰ ਹੋਵੇਗਾ ਕਿ ਉਹ ਕੋਵਿਡ-19 ਸਬੰਧੀ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਕਰ ਸਕੀਏ।
ਹ ਖ਼ਬਰ ਪੜ੍ਹੋ- ਸਾਬਕਾ ਮੁੱਖ ਮੰਤਰੀ ਹੁੱਡਾ ਨੇ ਮੁੱਖ ਮੰਤਰੀ ਖੱਟੜ ਨੂੰ ਲਿਖੀ ਚਿੱਠੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।