14 ਦਵਾਈਆਂ ਦੀ ਫਿਕਸਡ-ਡੋਜ਼ ’ਤੇ ਲੱਗੀ ਪਾਬੰਦੀ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

Sunday, Jun 04, 2023 - 06:00 PM (IST)

ਨਵੀਂ ਦਿੱਲੀ (ਇੰਟ.) : ਭਾਰਤ ਸਰਕਾਰ ਸਮੇਂ-ਸਮੇਂ ’ਤੇ ਦੇਸ਼ ’ਚ ਵਿਕਣ ਵਾਲੀਆਂ ਦਵਾਈਆਂ ਦੀ ਸਮੀਖਿਆ ਕਰਦੀ ਰਹਿੰਦੀ ਹੈ। ਇਸ ਵਾਰ ਸਰਕਾਰ ਨੇ 14 ਤਰੀਕੇ ਦੀਆਂ ਦਵਾਈਆਂ ਦੇ ਫਿਕਸਡ-ਡੋਜ਼ ਕੰਬੀਨੇਸ਼ਨ (ਐੱਫਡੀਸੀ) ’ਤੇ ਪਾਬੰਦੀ ਲਾਈ ਹੈ। ਇਕ ਐਕਸਪੋਰਟ ਕਮੇਟੀ ਨੇ ਦੇਖਿਆ ਕਿ ਇਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਸਰਕਾਰ ਨੇ ਇਨ੍ਹਾਂ 14 ਦਵਾਈਆਂ ਦੇ ਕੰਬੀਨੇਸ਼ਨ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਐਕਸਪਰਟ ਕਮੇਟੀ ਨੇ ਦੱਸਿਆ ਕਿ ਇਨ੍ਹਾਂ 14 ਫਿਕਸ ਦਵਾਈ ਕੰਬੀਨੇਸ਼ਨ ਨਾਲ ਲੋਕਾਂ ਦੀ ਸਿਹਤ ਨੂੰ ਕੋਈ ਫਾਇਦਾ ਹੋ ਰਿਹਾ ਹੈ, ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਸਕੀ, ਨਾ ਹੀ ਇਸ ਦਾ ਕੋਈ ਜਸਟੀਫਿਕੇਸ਼ਨ ਮਿਲਿਆ ਹੈ, ਇਸ ਲਈ ਦਵਾਈ ਕੰਬੀਨੇਸ਼ਨ ਨੂੰ ਬੈਨ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : USA : ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਡਰੋਨ ਨੇ ਆਦੇਸ਼ ਦੇਣ 'ਤੇ ਆਪਣੇ ਹੀ ਆਪ੍ਰੇਟਰ ਨੂੰ ਦਿੱਤਾ ਮਾਰ

PunjabKesari

ਕੀ ਹੁੰਦਾ ਹੈ ਫਿਕਸਡ-ਡੋਜ਼ ਕੰਬੀਨੇਸ਼ਨ?

ਆਮ ਤੌਰ ’ਤੇ ਕਿਸੇ ਐੱਫਡੀਸੀ 'ਚ 2 ਜਾਂ ਇਸ ਤੋਂ ਵੱਧ ਐਕਟਿਵ ਇੰਗ੍ਰਿਡੀਐਂਟਸ ਮਿਲਾ ਕੇ ਦਵਾਈ ਤਿਆਰ ਕੀਤੀ ਜਾਂਦੀ ਹੈ। ਇਹ ਇੰਗ੍ਰਿਡੀਐਂਟਸ ਇਕ ਫਿਕਸ ਅਨੁਪਾਤ ’ਚ ਮਿਲਾਏ ਜਾਂਦੇ ਹਨ ਅਤੇ ਉਸੇ ਅਨੁਪਾਤ ਦੇ ਆਧਾਰ ’ਤੇ ਦਵਾਈ ਤਿਆਰ ਹੁੰਦੀ ਹੈ।

ਸਰਕਾਰ ਨੇ ਇਸ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਸ ਦੇ ਹਿਸਾਬ ਨਾਲ ਐਕਸਪਰਟ ਕਮੇਟੀ ਦਾ ਕਹਿਣਾ ਹੈ ਕਿ ਇਕ ਤਾਂ ਇਨ੍ਹਾਂ ਦਵਾਈ ਕੰਬੀਨੇਸ਼ਨ ਨਾਲ ਸਿਹਤ ਲਾਭ ਹੋਣ ਦੇ ਪੁਖਤਾ ਸਬੂਤ ਨਹੀਂ ਹਨ, ਦੂਜਾ ਇਸ ਨਾਲ ਮਨੁੱਖੀ ਸਿਹਤ ਨੂੰ ‘ਜੋਖਮ’ ਹੋਣ ਦਾ ਖਦਸ਼ਾ ਵੀ ਹੈ, ਇਸ ਲਈ ਸਰਕਾਰ ਨੇ ਵੱਡੇ ਪੈਮਾਨੇ ’ਤੇ ਮਾਨਵਤਾ ਦੇ ਹਿੱਤ ’ਚ ਇਨ੍ਹਾਂ ਦਵਾਈ ਕੰਬੀਨੇਸ਼ਨ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪਾਰਲਰ ਤੋਂ ਮੇਕਅੱਪ ਕਰਵਾ ਕੇ ਆਈ ਮਾਂ, ਦੇਖਦੇ ਹੀ ਰੋ ਪਿਆ ਬੱਚਾ, ਪਛਾਣਨ ਤੋਂ ਕੀਤਾ ਇਨਕਾਰ

ਸਰਕਾਰ ਨੇ ਡਰੱਗਜ਼ ਐਂਡ ਕਾਸਮੈਟਿਕ ਐਕਟ-1940 ਦੀ ਧਾਰਾ 26-ਏ ਤਹਿਤ ਐੱਫਡੀਸੀ ਦੀ ਮੈਨੂਫੈਕਚਰਿੰਗ, ਸੇਲ ਅਤੇ ਡਿਸਟ੍ਰੀਬਿਊਸ਼ਨ ’ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਇਨ੍ਹਾਂ ਦਵਾਈ ਕੰਬੀਨੇਸ਼ਨ ਦੇ ਮਰੀਜ਼ਾਂ ’ਤੇ ਇਸਤੇਮਾਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ।

ਪਹਿਲਾਂ ਬੈਨ ਹੋ ਚੁੱਕੇ ਹਨ 344 ਐੱਫਡੀਸੀ

ਇਸ ਤੋਂ ਪਹਿਲਾਂ ਸਰਕਾਰ ਦੇਸ਼ ’ਚ 344 ਕੈਟਾਗਰੀ ਦੇ ਐੱਫਡੀਸੀ ਨੂੰ ਬੈਨ ਕਰ ਚੁੱਕੀ ਹੈ। ਹਾਲਾਂਕਿ, ਇਨ੍ਹਾਂ ’ਚੋਂ ਕਈ ਮਾਮਲਿਆਂ ’ਚ ਕੰਪਨੀਆਂ ਨੇ ਸਰਕਾਰ ਦੇ ਫ਼ੈਸਲੇ ਨੂੰ ਵੱਖ-ਵੱਖ ਅਦਾਲਤਾਂ ’ਚ ਚੁਣੌਤੀ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 


Mukesh

Content Editor

Related News