ਅਯੁੱਧਿਆ ’ਚ ਫਿਲਮੀ ਸਿਤਾਰਿਆਂ ਨਾਲ ਸਜੀ ਰਾਮਲੀਲਾ ’ਚ 240 ਫੁੱਟ ਉੱਚਾ ਰਾਵਣ ਸਾੜਣ ’ਤੇ ਰੋਕ

Tuesday, Sep 30, 2025 - 01:21 PM (IST)

ਅਯੁੱਧਿਆ ’ਚ ਫਿਲਮੀ ਸਿਤਾਰਿਆਂ ਨਾਲ ਸਜੀ ਰਾਮਲੀਲਾ ’ਚ 240 ਫੁੱਟ ਉੱਚਾ ਰਾਵਣ ਸਾੜਣ ’ਤੇ ਰੋਕ

ਅਯੁੱਧਿਆ (ਇੰਟ.)- ਰਾਮਨਗਰੀ ਅਯੁੱਧਿਆ ਦੀ ਰਾਮ ਕਥਾ ਪਾਰਕ ’ਚ ਫਿਲਮੀ ਸਿਤਾਰਿਆਂ ਨਾਲ ਸਜੀ ਰਾਮਲੀਲਾ ਦਾ 240 ਫੁੱਟ ਉੱਚਾ ਰਾਵਣ ਸਾੜਣ ਦੀ ਪ੍ਰਵਾਨਗੀ ਪ੍ਰਸ਼ਾਸਨ ਨੇ ਅਸੁਰੱਖਿਅਤ ਹੋਣ ਕਾਰਨ ਨਹੀਂ ਦਿੱਤੀ। ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਪ੍ਰਵਾਨਗੀ ਲਈ ਅਪੀਲ ਕੀਤੀ ਹੈ।

ਰਾਮਲੀਲਾ ਸੰਸਥਾਪਕ ਸੁਭਾਸ਼ ਮਲਿਕ ਉਰਫ ਬੌਬੀ ਨੇ ਕਿਹਾ ਕਿ ਡੇਢ ਮਹੀਨੇ ਤੋੋਂ 240 ਫੁੱਟ ਉੱਚੇ ਰਾਵਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਆਖਰੀ ਸਮੇਂ ’ਚ ਪ੍ਰਵਾਨਗੀ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਾਮਲੀਲਾ 2020 ’ਚ ਕੋਰੋਨਾ ਕਾਲ ’ਚ ਸ਼ੁਰੂ ਹੋਈ ਸੀ ਅਤੇ ਉਦੋਂ ਮੁੱਖ ਮੰਤਰੀ ਦੇ ਸਮਰਥਨ ਨਾਲ ਦੂਰਦਰਸ਼ਨ ’ਤੇ ਲਾਈਵ ਪ੍ਰਸਾਰਿਤ ਹੋਈ ਸੀ। ਬੌਬੀ ਨੇ ਕਿਹਾ ਕਿ ਰਾਮਲੀਲਾ ਹੁਣ ਦੁਨੀਆ ਦੀ ਸਭ ਤੋਂ ਵੱਡੀ ਹੈ, ਜਿਸ ਨੂੰ ਹੁਣ ਤੱਕ 51 ਕਰੋਡ਼ ਤੋਂ ਵੱਧ ਲੋਕ ਵੇਖ ਚੁੱਕੇ ਹਨ। ਜੇਕਰ ਪ੍ਰਵਾਨਗੀ ਨਾ ਮਿਲੀ ਤਾਂ 240 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਹੋਰ ਥਾਂ ’ਤੇ ਲਿਜਾ ਕੇ ਦੁਸਹਿਰੇ ਦੇ ਦਿਨ ਸਾੜਣ ਦੀ ਯੋਜਨਾ ਹੈ।


author

cherry

Content Editor

Related News