ਬਾਲੀ ਨੇ ਨਵੀਂ ਸਰਕਾਰ ਨੂੰ ਚੁਣੌਤੀਆਂ ਦੀ ਕਰਵਾਈ ਗਿਣਤੀ, ਨਗਰੋਟਾ ਦੇ ਨਵੇਂ ਵਿਧਾਇਕ ਨੂੰ ਦਿੱਤੀ ਵਧਾਈ
Wednesday, Dec 20, 2017 - 05:14 PM (IST)

ਕਾਂਗੜਾ(ਨਿੱਪੀ)— ਨਗਰੋਟਾ ਤੋਂ ਵਿਧਾਨਸਭਾ ਹਾਰ ਤੋਂ ਬਾਅਦ ਸਾਬਕਾ ਆਵਾਜਾਈ ਮੰਤਰੀ ਜੀ. ਐੈੱਸ. ਬਾਲੀ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ 'ਤੇ ਬਾਲੀ ਆਪਣੇ ਪੁਰਾਣੇ ਅੰਦਾਜ਼ 'ਚ ਹੀ ਨਜ਼ਰ ਆਏ। ਉਨ੍ਹਾਂ ਨੇ ਨਗਰੋਟਾ ਦੇ ਨਵੇਂ ਚੁਣੇ ਗਏ ਵਿਧਾਇਕ ਅਰੁਣ ਕੁਮਾਰ ਨੂੰ ਜਿੱਤ ਦੀ ਵਧਾਈ ਦਿੱਤੀ। ਨਾਲ ਹੀ ਬਾਲੀ ਨੇ ਨਵੀਂ ਸਰਕਾਰ ਦੇ ਸਾਹਮਣੇ ਆਉਣ ਵਾਲੀ ਚੁਣੌਤੀਆਂ ਦਾ ਵੀ ਜਿਕਰ ਕੀਤਾ। ਬਾਲੀ ਨੇ ਦੱਸਿਆ ਕਿ ਨਵੀਂ ਪ੍ਰਦੇਸ਼ ਸਰਕਾਰ ਲਈ ਚਾਰ ਵੱਡੇ ਚੈਲੇਂਜ ਹਨ, ਉਨ੍ਹਾਂ 'ਚ ਵਿੱਤੀ ਨੁਕਸਾਨ, ਬੇਰੁਜਗਾਰੀ, ਕਾਨੂੰਨ ਵਿਅਸਥਾ ਅਤੇ ਪ੍ਰਦੇਸ਼ ਦਾ ਵਿਕਾਸ ਕਿਵੇਂ ਹੋਵੇਗਾ। ਇਨ੍ਹਾਂ ਸਾਰਿਆਂ ਪਹਿਲੂਆਂ 'ਤੇ ਗੰਭੀਰਤਾਂ ਨਾਲ ਸੋਚਣਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦੇਸ਼ 'ਚ ਕਾਨੂੰਨ ਵਿਅਸਥਾ ਨੂੰ ਦੁਰੱਸਤ ਕਰਨ ਬਾਰੇ ਸਰਕਾਰ ਨੂੰ ਦੇਖਣਾ ਹੋਵੇਗਾ।
ਬਾਲੀ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਕਾਰਜਕਰਤਾਵਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜੇ ਤਾਂ ਨਤੀਜੇ ਆਏ ਨੂੰ 2 ਦਿਨ ਵੀ ਨਹੀਂ ਹੋਏ ਅਤੇ ਹੁਣ ਤੋਂ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ। ਜੀ. ਐੈੱਸ. ਬਾਲੀ ਨੇ ਕਾਉਟਿੰਗ ਆਬਜ਼ਰਵਾਰ ਦੇ ਰਵੱਈਏ 'ਤੇ ਸਵਾਲ ਚੁੱਕੇ। ਇਸ ਨਾਲ ਚੋਣ ਕਮੀਸ਼ਨ ਨਾਲ ਉਸ ਸ਼ੱਕ ਦੀ ਗੁਜਾਰਿਸ਼ ਨੂੰ ਸਾਫ ਕਰਨ ਦੀ ਅਪੀਲ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਲੱਗਦਾ ਹੈ ਕਿ ਈ. ਵੀ. ਐੈੱਮ. ਨੂੰ ਉਨ੍ਹਾਂ ਕਮਰਿਆਂ 'ਚ ਰੱਖਿਆ ਗਿਆ, ਜਿਥੇ ਇੰਟਰਨੈੱਟ ਅਤੇ ਵਾਈ-ਫਾਈ ਉਪਲੱਬਧ ਸੀ। ਹਾਲਾਂਕਿ ਚੋਣ ਕਮੀਸ਼ਨ ਦੀ ਗਾਈਡ ਲਾਈਨ ਮੁਤਾਬਕ ਜਿਥੇ ਸਟ੍ਰਾਂਗ ਰੂਮ ਜਾਂ ਵੋਟ ਗਿਣਤੀ ਕੇਂਦਰ ਹੁੰਦਾ ਹੈ, ਉਥੇ ਕਿਸੇ ਵੀ ਤਰ੍ਹਾਂ ਦਾ ਇੰਟਰਨੈੱਟ ਜਾਂ ਵਾਈ-ਫਾਈ ਪੂਰੀ ਤਰ੍ਹਾਂ ਵਰਜਿਤ ਹੁੰਦਾ ਹੈ।